ਸੈਲੂਨ ''ਚ ਨਵ-ਵਿਆਹੁਤਾ ਨਾਲ ਸ਼ਰਮਨਾਕ ਹਰਕਤ, ਹੈੱਡ ਮਸਾਜ ਕਰਨ ਵਾਲੇ ਨੌਜਵਾਨ ਦੀ ਬਦਲੀ ਨੀਅਤ ਤਾਂ...

08/29/2020 9:45:05 AM

ਲੁਧਿਆਣਾ (ਜ.ਬ.) : ਮਾਲ ਰੋਡ ’ਤੇ ਆਪਣੇ ਪਤੀ ਨਾਲ ਆਈ 24 ਸਾਲਾ ਇਕ ਨਵ-ਵਿਆਹੁਤਾ ਨਾਲ ਇਕ ਸੈਲੂਨ 'ਚ ਆਸ਼ਲੀਲ ਛੇੜਛਾੜ ਕੀਤੇ ਜਾਣ ਦਾ ਸ਼ਰਮਨਾਕ ਕੇਸ ਸਾਹਮਣੇ ਆਇਆ ਹੈ। ਇਸ ਦਾ ਦੋਸ਼ ਸੈਲੂਨ ਦੇ ਇਕ ਵਰਕਰ ’ਤੇ ਲੱਗਾ ਹੈ। ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਸ਼ਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਸੈਲੂਨ ਦੇਸ਼ ਦੀ ਇਕ ਪ੍ਰਸਿੱਧ ਕੰਪਨੀ ਦੀ ਇਕ ਚੇਨ ਦੱਸਿਆ ਜਾ ਰਿਹਾ ਹੈ, ਜਦੋਂ ਕਿ ਘਟਨਾ ਸਬੰਧੀ ਸ਼ਹਿਰ 'ਚ ਇਸ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 4 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਕਰਤੂਤ, ਦੋਸਤ ਘਰ ਰੱਖੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਜਾਣਕਾਰੀ ਮੁਤਾਬਕ ਸਿੱਧਵਾਂ ਬੇਟ ਇਲਾਕੇ ਦੀ ਰਹਿਣ ਵਾਲੀ ਉਕਤ ਕੁੜੀ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। 2 ਅਗਸਤ ਦੀ ਸ਼ਾਮ ਨੂੰ ਤਕਰੀਬਨ 4 ਅਤੇ 5 ਵਜੇ ਦੇ ਦਰਮਿਆਨ ਉਹ ਆਪਣੇ ਪਤੀ ਨਾਲ ਇਸ ਸੈਲੂਨ 'ਚ ਆਈ ਸੀ, ਇਹ ਸ਼ਹਿਰ ਦੇ ਮਹਿੰਗੇ ਸੈਲੂਨਾਂ 'ਚ ਸ਼ੁਮਾਰ ਹੈ। ਇਸ ਦੌਰਾਨ ਉਸ ਦਾ ਪਤੀ ਹੇਅਰ ਕਟਿੰਗ ਕਰਵਾਉਣ ਲੱਗ ਗਿਆ, ਜਦੋਂ ਕਿ ਉਹ ਆਪਣੇ ਪਤੀ ਦੀ ਮਨਜ਼ੂਰੀ ਨਾਲ ਹੈੱਡ ਮਸਾਜ਼ ਕਰਵਾਉਣ ਲੱਗੀ।

ਇਹ ਵੀ ਪੜ੍ਹੋ : ਕੈਪਟਨ ਦੇ ਜੱਦੀ ਜ਼ਿਲ੍ਹੇ 'ਚ ਕਰੋੜ ਤੋਂ ਵੱਧ ਦੇ ਬਿਜਲੀ ਬਿੱਲ ਬਕਾਇਆ, ਪੁਲਸ-ਪਾਵਰਕਾਮ 'ਚ ਹੋ ਚੁੱਕੀ ਖਿੱਚੋਤਾਣ

ਦੋਸ਼ ਹੈ ਕਿ ਹੈੱਡ ਮਸਾਜ਼ ਦੌਰਾਨ ਸ਼ਾਨ ਨੇ ਨਵ-ਵਿਆਹੁਤਾ ਨਾਲ ਅਸ਼ਲੀਲ ਛੇੜਛਾੜ ਕੀਤੀ। ਇੰਨਾ ਹੀ ਨਹੀਂ ਮੁਲਜ਼ਮ ਨੇ ਨਵ-ਵਿਆਹੁਤਾ ਦੀ ਮਰਜ਼ੀ ਤੋਂ ਬਿਨਾਂ ਉਸ ਦੀ ਗਰਦਨ ਨੂੰ ਵੀ ਕਈ ਵਾਰ ਬੁਰੀ ਨੀਅਤ ਨਾਲ ਛੂਹਿਆ। ਨਵ-ਵਿਆਹੁਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਸ਼ਾਨ ਉੱਥੋਂ ਖ਼ਿਸਕ ਗਿਆ। ਉਸ ਨੇ ਇਸ ਦੀ ਸ਼ਿਕਾਇਤ ਸੰਚਾਲਕ ਕਰਨਬੀਰ ਨੂੰ ਕੀਤੀ। ਇਸ ਦੌਰਾਨ ਉਸ ਦੇ ਪਤੀ ਅਤੇ ਕਰਨਬੀਰ ਦਰਮਿਆਨ ਮੁਲਜ਼ਮ ਸਬੰਧੀ ਗੱਲਬਾਤ ਹੁੰਦੀ ਰਹੀ ਪਰ ਉਨ੍ਹਾਂ ਨੂੰ ਮੁਲਜ਼ਮ ਦੇ ਨਾਂ ਤੋਂ ਇਲਾਵਾ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਐਵਾਰਡ ਲਈ ਦੇਸ਼ ਦੇ 12 ਜ਼ਿਲ੍ਹਿਆਂ 'ਚ ਸ਼ਾਮਲ ਹੋਇਆ 'ਜਲੰਧਰ'

ਇਸ ਤੋਂ ਬਾਅਦ ਉਸ ਨੇ ਪੁਲਸ ਕੋਲ ਇਸ ਦੀ ਲਿਖਤੀ 'ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਅਸਿਸਟੈਂਟ ਸਬ-ਇੰਸਪੈਕਟਰ ਗੁਰਚਰਨ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਇਸ ਸਬੰਧੀ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਕੋਲ ਮੁਲਜ਼ਮ ਦਾ ਸਿਰਫ ਮੋਬਾਇਲ ਨੰਬਰ ਹੈ, ਜਿਸ ਦੇ ਆਧਾਰ ’ਤੇ ਉਸ ਦੀ ਕਾਲ ਡਿਟੇਲ ਅਤੇ ਪਤਾ ਕੱਢਵਾਇਆ ਜਾ ਰਿਹਾ ਹੈ। ਕਰਨਬੀਰ ਨੂੰ ਲਿਖਤੀ 'ਚ ਪਰਵਾਨਾ ਭੇਜ ਕੇ ਮੁਲਜ਼ਮ ਦਾ ਪਤਾ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ, ਜਦੋਂ ਕਿ ਕਰਨਬੀਰ ਨੇ ਫੋਨ ’ਤੇ ਮੁਲਜ਼ਮ ਦਾ ਪਤਾ ਉਸ ਦੇ ਕੋਲ ਨਾ ਹੋਣ ਦੀ ਗੱਲ ਪੁਲਸ ਨੂੰ ਕਹੀ ਹੈ।

ਉਧਰ, ਇਸ ਘਟਨਾ ਸਬੰਧੀ ਖਾਸ ਕਰ ਔਰਤਾਂ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਸਮਾਜੇਵੀ ਬਿੰਦੀਆ ਮਦਾਨ, ਜਸਲੀਨ ਸੇਠੀ, ਮਮਤਾ ਮਹਿਰਾ, ਰੋਮਾ ਟਾਂਡਾ, ਪੂਨਮ ਸ਼ਰਮਾ, ਅਨੂ ਕਾਲੜਾ, ਨਿੰਮੀ ਖੇੜਾ, ਅਸ਼ਿਮਾ, ਮਾਨਾ ਮਲਹੋਤਰਾ, ਵੀਨਸ ਆਦਿ ਦਾ ਕਹਿਣਾ ਹੈ ਕਿ ਨੀਚ ਮਾਨਸਿਕਤਾ ਰੱਖਣ ਵਾਲੇ ਅਜਿਹਾ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।



 

Babita

This news is Content Editor Babita