ਲਾਕਡਾਊਨ ਕਾਰਨ UK ਨਾ ਜਾ ਸਕੇ ਨਵੇਂ ਵਿਆਹੇ ਜੋੜੇ ਨੇ ਲਾਈ ਚਾਪ ਦੀ ਰੇਹੜ੍ਹੀ (ਵੀਡੀਓ)

06/09/2021 11:13:56 AM

ਮੋਹਾਲੀ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਾਗੂ ਹੋਏ ਲਾਕਡਾਊਨ ਕਾਰਨ ਨਵੇਂ ਵਿਆਹੇ ਗੁਰਸਿੱਖ ਜੋੜੇ ਦਾ ਯੂ. ਕੇ. ਜਾਣ ਦਾ ਸੁਫ਼ਨਾ ਪੂਰਾ ਨਾ ਹੋ ਸਕਿਆ ਤਾਂ ਉਨ੍ਹਾਂ ਨੇ ਮੋਹਾਲੀ ਜ਼ਿਲ੍ਹੇ ਨੂੰ ਹੀ ਬਾਹਰਲਾ ਦੇਸ਼ ਸਮਝ ਲਿਆ ਅਤੇ ਮਿਹਨਤ ਕਰਨੀ ਸ਼ੁਰੂ ਦਿੱਤੀ।

ਇਹ ਵੀ ਪੜ੍ਹੋ : ਹਵਾ 'ਚ ਲਟਕਣ ਲੱਗਾ 3 ਮੰਜ਼ਿਲਾ ਮਕਾਨ, ਸੀਨ ਦੇਖ ਘਰ ਵਾਲਿਆਂ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ (ਤਸਵੀਰਾਂ)

ਸ. ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਗੁਰੂ ਕਿਰਪਾ ਚਾਪ ਕਾਰਨਰ ਨਾਂ ਦੀ ਰੇਹੜ੍ਹੀ ਲਾ ਲਈ ਅਤੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੋਵੇਂ ਪਤੀ-ਪਤਨੀ ਆਪਣੇ ਪਰਿਵਾਰ ਨਾਲ ਰਹਿ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਅਤੇ ਆਪਣੇ ਸੁਫ਼ਨਿਆਂ ਨੂੰ ਵੀ ਪੂਰਾ ਕਰਨ 'ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਜੂਨ ਮਹੀਨੇ ਕਹਿਰ ਢਾਹੁੰਦੀ 'ਗਰਮੀ' ਨੇ ਛੁਡਾਏ ਲੋਕਾਂ ਦੇ ਪਸੀਨੇ, ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼

ਸਿੱਖ ਜੋੜੇ ਦੀ ਚਾਪ ਦੀ ਰਹੇੜੀ ਦੀਆਂ ਹਰ ਪਾਸੇ ਧੁੰਮਾਂ ਪੈ ਰਹੀਆਂ ਹਨ ਅਤੇ ਹਰ ਕੋਈ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ਼ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita