ਟੁੱਟ ਰਹੀਆ ਨਵੀਆਂ ਬਣੀਆ ਸੜਕਾਂ ਦੀ ਸਰਕਾਰ ਜਾਂਚ ਕਰਵਾਏ - ਮਖੀਜਾ

09/24/2017 4:31:03 PM


ਧਰਮਕੋਟ (ਸਤੀਸ਼) - ਸਥਾਨਕ ਸ਼ਹਿਰ 'ਚ ਪਿਛਲੀ ਸਰਕਾਰ ਸਮੇਂ ਬਣੀਆ ਸੜਕਾਂ ਨੂੰ ਹੱਲੇ ਸਾਲ ਵੀ ਨਹੀ ਹੋਇਆ ਕਿ ਇਹ ਸੜਕ ਥਾਂ-ਥਾਂ ਤੋਂ ਉਖੜੀਆਂ ਪਈਆ ਹਨ। ਇਨਾਂ ਸੜਕਾਂ 'ਚ ਪਏ ਡੂੰਘੇ ਖੱਡੇ ਅਤੇ ਟੋਇਆ ਕਾਰਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਅਤੇ ਸੜਕਾਂ ਦੀ ਹਾਲਤ ਬਦ ਤੋਂ ਬਤਰ ਹੋ ਗਈ ਹੈ। ਗੁਰਮੀਤ ਮਖੀਜਾ ਵਾਈਸ ਚੇਅਰਮੈਨ ਵਪਾਰ ਸੈਲ ਕਾਂਗਰਸ, ਸਚਿਨ ਕੁਮਾਰ ਟੰਡਨ ਮੀਤ ਪ੍ਰਧਾਨ ਯੂਥ ਕਾਂਗਰਸ, ਸੂਰਤ ਸਿੰਘ ਢਿਲੋ ,ਸਨੀ ਤਲਵਾੜ ਪ੍ਰਧਾਨ ਯੂਥ ਕਾਂਗਰਸ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਨਾਂ ਸੜਕਾਂ 'ਤੇ ਵਰਤੇ ਗਏ ਘਟੀਆ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਦੇ ਧਨ ਦੀ ਹੋਈ ਬਰਬਾਦੀ ਦੀ ਅਸਲੀਅਤ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਨਗਰ ਕੋਸਲ ਉਕਤ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਤੋਂ ਵੀ ਪੁੱਛਗਿੱਛ ਕਰੇ ਅਤੇ ਉਨਾਂ ਦੀ ਅਦਾਇਗੀ ਰੋਕੇ।