ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ

01/01/2021 8:27:24 PM

ਜਲੰਧਰ (ਮਹੇਸ਼)— ਅੱਜ ਪੂਰੀ ਦੁਨੀਆ ’ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਕੋਰੋਨਾ ਗਾਈਡਲਾਈਨ ਅਤੇ ਪ੍ਰੋਟੋਕਾਲ ਦੇ ਬਾਵਜੂਦ ਨਵੇਂ ਸਾਲ ਦੇ ਸੁਆਗਤ ’ਚ ਲੋਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਦਿਸੀ। ਨਵੇਂ ਸਾਲ ਦਾ ਜਸ਼ਨ ਜਲੰਧਰ ਜ਼ਿਲ੍ਹੇ ’ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ’ਤੇ ਰਗੜੇ, ਕਿਹਾ-ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਸੂਬਿਆਂ ਦੀ ਤਾਕਤ (ਵੀਡੀਓ)

ਨਵੇਂ ਸਾਲ ਦੇ ਆਗਮਨ ’ਤੇ ਸ਼੍ਰੀ ਵਿਜੇ ਚੋਪੜਾ ਦੀ ਸਰਪ੍ਰਸਤੀ ’ਚ ਚੱਲ ਰਹੀਆਂ ਸੰਸਥਾਵਾਂ ਲਾਲ ਕੇਸਰੀ ਸੇਵਾ ਸਮਿਤੀ ਅਤੇ ਕੇਸਰੀ ਸਾਹਿਤ ਸੰਗਮ ਵੱਲੋਂ ਸਥਾਨਕ ਇਕ ਹੋਟਲ ’ਚ ਕਰਵਾਏ ਗਏ ਸਮਾਰੋਹ ਵਿਚ ਜਿੱਥੇ ਮੁਸ਼ਾਇਰੇ, ਸੰਗੀਤ ਅਤੇ ਡਾਂਸ ਦਾ ਆਯੋਜਨ ਕੀਤਾ ਗਿਆ, ਉਥੇ ਹੀ ਮਹਿਲਾ ਮੈਂਬਰਾਂ ਦਾ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ।

ਕੇਸਰੀ ਸਾਹਿਤ ਸੰਗਮ ਦੇ ਚੇਅਰਮੈਨ ਸੁਰਜੀਤ ਸਿੰਘ ਦੀ ਪ੍ਰਧਾਨਗੀ ’ਚ ਕਰਵਾਏ ਇਸ ਸਮਾਰੋਹ ’ਚ ਕਾਂਗਰਸੀ ਆਗੂ ਯਸ਼ਪਾਲ ਸਿੰਘ ਧੀਮਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਮੁੱਖ ਸੰਚਾਲਕ ਜੋਗਿੰਦਰ ਕ੍ਰਿਸ਼ਨ ਸ਼ਰਮਾ ਵੱਲੋਂ ਜੋਤੀ ਜਗਾ ਕੇ ਸਮਾਰੋਹ ਦਾ ਆਗਾਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਪੰਜਾਬੀ ਗਾਇਕ ਸੁਰਿੰਦਰ ਗੁਲਸ਼ਨ ਨੇ ਸ਼ਬਦ ਗਾਇਨ ਕੀਤਾ ਅਤੇ ਫਿਰ ਗਜ਼ਲ ਪੇਸ਼ ਕਰਕੇ ਖੂਬ ਸਮਾਂ ਬੰਨਿ੍ਹਆ, ਜਦੋਂ ਕਿ ਹਰਭਜਨ ਨਾਹਲਾਂ ਅਤੇ ਦਵਿੰਦਰ ਦਿਲਦਾਰ ਨੇ ਪੰਜਾਬੀ ਗੀਤਾਂ ਨਾਲ ਆਪਣੀ ਹਾਜ਼ਰੀ ਦਰਜ ਕਰਵਾਈ।

ਇਹ ਵੀ ਪੜ੍ਹੋ : ਹਿਮਾਚਲ ਦੀ ਬਰਫਬਾਰੀ ਦਾ ਆਨੰਦ ਮਾਣਨ ਪਹੁੰਚੇ ਲੱਖਾਂ ਸੈਲਾਨੀ, ਨਵੇਂ ਸਾਲ ਦਾ ਇੰਝ ਕੀਤਾ ਸੁਆਗਤ

ਉਕਤ ਦੋਵਾਂ ਸੰਸਥਾਵਾਂ ਦੇ ਪ੍ਰਧਾਨ ਵਰਿੰਦਰ ਸ਼ਰਮਾ ਯੋਗੀ ਨੇ ਜਿਥੇ ਗਜ਼ਲ ਪੇਸ਼ ਕੀਤੀ, ਉਥੇ ਹੀ ਨਵੇਂ ਸਾਲ 2021 ਦੀ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮੰਗਲ-ਕਾਮਨਾ ਕਰਨੀ ਚਾਹੀਦੀ ਹੈ ਕਿ ਸਾਲ 2020 ਦੇ ਨਾਲ ਕੋਰੋਨਾ ਮਹਾਮਾਰੀ ਵੀ ਚਲੀ ਜਾਵੇ ਕਿਉਂਕਿ ਇਹ ਪੂਰਾ ਸਾਲ ਇਸ ਮਹਾਮਾਰੀ ਵਿਚ ਹੀ ਨਿਕਲਿਆ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸ਼੍ਰੀ ਵਿਜੇ ਚੋਪੜਾ ਜੀ ਦੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਜਿਹੜੀ ਜ਼ਰੂਰਤਮੰਦਾਂ ਦੀ ਸਹਾਇਤਾ ਹੋ ਰਹੀ ਹੈ, ਅੱਗੇ ਵੀ ਇਸੇ ਤਰ੍ਹਾਂ ਹੁੰਦੀ ਰਹੇ।

ਇਸ ਮੌਕੇ ਜਿੱਥੇ ਮੀਨਾਕਸ਼ੀ ਸ਼ਰਮਾ, ਵਰਿੰਦਰ ਅਦਬ, ਰਜਨੀ, ਜਤਿੰਦਰ ਸ਼ਰਮਾ ਅਤੇ ਉਦੇ ਚੰਦਰ ਲੂਥਰਾ ਨੇ ਗਜ਼ਲਾਂ ਪੇਸ਼ ਕੀਤੀਆਂ, ਉਥੇ ਹੀ ਡੌਲੀ ਹਾਂਡਾ, ਸਾਰਿਕਾ ਭਾਰਦਵਾਜ, ਵੀਨਾ ਮਹਾਜਨ, ਅਨੂ ਗੁਪਤਾ, ਰੀਮਾ ਸਚਦੇਵ, ਅੰਜੂ ਲੂੰਬਾ, ਅਨੀਤਾ ਸ਼ਰਮਾ, ਪਰਮਜੀਤ ਕੁਮਾਰੀ, ਵੰਦਨਾ ਸੋਨੀ, ਡਾ. ਸਰੋਜ ਅਤੇ ਸਪਨਾ ਨੇ ਫੈਸ਼ਨ ਸ਼ੋਅ ਵਿਚ ਭਾਗ ਲਿਆ। ਨੀਰੂ ਕਪੂਰ ਅਤੇ ਅੰਜੂ ਮਦਾਨ ਨੇ ਜੱਜਾਂ ਦੀ ਭੂਮਿਕਾ ਨਿਭਾਈ।

ਮੰਚ ਦਾ ਸੰਚਾਲਨ ਕਰਦਿਆਂ ਸੁਨੀਲ ਕਪੂਰ ਅਤੇ ਪਰਮਦਾਸ ਹੀਰ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਨਵਾਂ ਸਾਲ ਸਾਰਿਆਂ ਲਈ ਵਧੀਆ ਰਹੇ। ਇਸ ਮੌਕੇ ਨਵਦੀਪ ਸ਼ਰਮਾ, ਸੋਮੇਸ਼ ਆਨੰਦ, ਭਰਤ ਅਰੋੜਾ, ਨਰਿੰਦਰ ਸ਼ਰਮਾ, ਮਦਨ ਲਾਲ ਨਾਹਰ, ਸੁਭਾਸ਼ ਅਰੋੜਾ, ਰਾਮ ਲੁਭਾਇਆ ਮਹਿਤਾ, ਆਦਿੱਤਿਆ ਸ਼ਰਮਾ, ਰਾਜ ਕਪੂਰ, ਹਰੀਓਮ ਭਾਰਦਵਾਜ ਅਤੇ ਵਰਿੰਦਰ ਸ਼ਰਮਾ ਕਾਲਾ ਵੀ ਮੌਜੂਦ ਸਨ।

ਇਥੇ ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਹੋਈ ਅਤੇ ਹੁਣ ਭਾਰਤ ’ਚ ਵੀ ਨਵੇਂ ਸਾਲ ਨੇ ਜ਼ੋਰਦਾਰ ਅੰਦਾਜ ਵਿੱਚ ਦਸਤਕ ਦੇ ਦਿੱਤੀ ਹੈ। ਹਾਲਾਂਕਿ ਕੋਰੋਨਾ ਪ੍ਰੋਟੋਕਾਲ ਦੀ ਵਜ੍ਹਾ ਨਾਲ ਲੋਕ ਆਪਣੇ ਘਰੋਂ ਨਵੇਂ ਸਾਲ ਦਾ ਸੁਆਗਤ ਕਰ ਰਹੇ ਹਨ। ਜ਼ਿਆਦਾਤਰ ਥਾਵਾਂ ’ਤੇ ਨਾਈਟ ਕਰਫ਼ਿਊ ਲਗਾ ਹੋਇਆ ਹੈ। 

ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri