ਸੁਖਪਾਲ ਖਹਿਰਾ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਪਾਕਿ ਨਾਲ ਜੁੜੀਆਂ ਤਾਰਾਂ, ਸਿਟ ਦੀ ਰਿਪੋਰਟ ਨੇ ਖੋਲ੍ਹੇ ਰਾਜ਼

10/11/2023 10:32:17 PM

ਜਲੰਧਰ (ਬਿਊਰੋ) : ਡਰੱਗਜ਼ ਮਾਮਲੇ ਵਿਚ ਗ੍ਰਿਫ਼ਤਾਰ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। 2015 ਵਿਚ ਡੀ. ਆਈ. ਜੀ. ਫਿਰੋਜ਼ਪੁਰ ਅਮਰ ਸਿੰਘ ਚਹਿਲ ਦੀ ਅਗਵਾਈ ਹੇਠ ਬਣੀ ਐੱਸ. ਆਈ. ਟੀ. ਦੀ ਰਿਪੋਰਟ ਤੋਂ ਐਕਸਕਲੂਸਿਵ ਜਾਣਕਾਰੀ ਮਿਲੀ ਹੈ। 2015 ਦੀ ਐੱਸ. ਆਈ. ਟੀ. ਰਿਪੋਰਟ ਨੂੰ ਮੌਜੂਦਾ ਐੱਸ. ਆਈ. ਟੀ. ਨੇ ਆਧਾਰ ਮੰਨਿਆ ਹੈ।

ਇਹ ਵੀ ਪੜ੍ਹੋ :  ਪੰਜਾਬੀ ਭਾਸ਼ਾ 'ਚ ਬੋਰਡ ਲਿਖਣ ਨੂੰ ਲੈ ਕੇ ਮੁੜ ਨਵਾਂ ਫਰਮਾਨ ਜਾਰੀ

ਕੀ ਕਹਿੰਦੀ ਹੈ 2015 ਦੀ ਐੱਸ. ਆਈ. ਟੀ. ਦੀ ਰਿਪੋਰਟ

ਪੂਰਾ ਮਾਮਲਾ ਇੰਟਰਨੈਸ਼ਨਲ ਡਰੱਗਜ਼ ਕਾਰਟੇਲ ਦਾ ਸੀ, ਜਿਸ ਦਾ ਮੁੱਖ ਮੁਲਜ਼ਮ ਮੇਜਰ ਸਿੰਘ ਬਾਜਵਾ ਸੀ, ਜੋ ਈਸਟ ਲੰਡਨ ਦਾ ਰਹਿਣ ਵਾਲਾ ਸੀ। ਮੇਜਰ ਸਿੰਘ ਬਾਜਵਾ ਦਾ ਪਾਕਿਸਤਾਨ ਬੇਸਡ ਇਮਤਿਆਜ਼ ਕਾਲਾ ਨਾਲ ਸਿੱਧਾ ਸਬੰਧ ਸੀ। ਇਮਤਿਆਜ਼ ਕਾਲਾ ਆਈ. ਐੱਸ. ਆਈ. ਦਾ ਡਰੱਗ ਹੈਂਡਲਰ ਸੀ, ਜੋ ਭਾਰਤ ਵਿਚ ਡਰੱਗਜ਼ ਸਪਲਾਈ ਕਰਦਾ ਸੀ।

ਦੂਜੇ ਪਾਸੇ ਮੇਜਰ ਸਿੰਘ ਬਾਜਵਾ, ਗੁਰਦੇਵ ਸਿੰਘ ਨਾਲ ਸਿੱਧੇ ਸੰਪਰਕ ਵਿਚ ਸੀ। ਗੁਰਦੇਵ ਸਿੰਘ ਦੀ ਭੈਣ ਚਰਨਜੀਤ ਕੌਰ ਈਸਟ ਲੰਡਨ ਵਿਚ ਰਹਿੰਦੀ ਸੀ। ਅਜਿਹਾ ਸਾਬਤ ਹੁੰਦਾ ਹੈ ਕਿ ਗੁਰਦੇਵ ਸਿੰਘ ਅਤੇ ਮੇਜਰ ਬਾਜਵਾ ਦਰਮਿਆਨ ਦੀ ਅਹਿਮ ਕੜੀ ਚਰਨਜੀਤ ਕੌਰ ਸੀ। ਪੁਲਸ ਨੇ ਆਪਣੀ ਕਾਰਵਾਈ ਵਿਚ ਇਸ ਰੈਕੇਟ ਤੋਂ ਵੱਡੀ ਰਿਕਵਰੀ ਕੀਤੀ। 1 ਕਿਲੋ 800 ਗ੍ਰਾਮ ਹੈਰੋਇਨ, 24 ਗੋਲਡ ਬਿਸਕੁਟ 333 ਗ੍ਰਾਮ, ਇਕ ਕੰਟਰੀ ਮੇਡ ਪਿਸਤੌਲ 2 ਕਾਰਤੂਸਾਂ ਨਾਲ, ਇਕ ਰਿਵਾਲਵਰ 25 ਕਾਰਤੂਸਾਂ ਨਾਲ, 2 ਪਾਕਿਸਤਾਨੀ ਸਿਮ, ਇਕ ਮੋਬਾਇਲ, ਇਕ ਟਾਟਾ ਸਫਾਰੀ ਐੱਕਸ. ਯੂ. ਵੀ. ਜੋ ਗੁਰਦੇਵ ਸਿੰਘ ਚੇਅਰਮੈਨ ਦੇ ਨਾਂ ਸੀ। ਇਨ੍ਹਾਂ ਦਾ ਪਾਕਿਸਤਾਨ ਵਿਚ ਬੈਠੇ ਇਮਤਿਆਜ਼ ਕਾਲਾ ਨਾਲ ਸੰਪਰਕ ਸੀ, ਜੋ ਲਾਹੌਰ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ : ਨਾਭਾ ਵਿਖੇ ਮੂੰਹ ਕਾਲਾ ਕਰ ਤੇ ਜੁੱਤੀਆਂ ਦਾ ਹਾਰ ਪਾ ਕੇ ਸ਼ਰੇਆਮ ਵਿਅਕਤੀ ਦਾ ਕੱਢਿਆ ਜਲੂਸ

ਐੱਸ. ਆਈ. ਟੀ. 2015 ਦੀ ਰਿਪੋਰਟ ਮੁਤਾਬਕ ਸੁਖਪਾਲ ਸਿੰਘ ਖਹਿਰਾ ਇਸ ਡਰੱਗਜ਼ ਸਮੱਗਲਿੰਗ ਦੇ ਮਾਡਿਊਲ ਨਾਲ ਸੰਪਰਕ ਵਿਚ ਸਨ, ਜਿਸ ਵਿਚ ਚਰਨਜੀਤ ਕੌਰ ਨਾਲ ਉਨ੍ਹਾਂ ਸਿੱਧੀ ਗੱਲ ਕੀਤੀ। ਖਹਿਰਾ ਨੇ ਆਪਣੇ ਡਰਾਈਵਰ ਮਨਜੀਤ ਅਤੇ ਆਪਣੇ ਪੀ. ਏ. ਮਨੀਸ਼ ਦੇ ਫੋਨ ਤੋਂ ਚਰਨਜੀਤ ਕੌਰ ਨਾਲ ਗੱਲ ਕੀਤੀ। ਐੱਸ. ਆਈ. ਟੀ. ਦੀ ਰਿਪੋਰਟ ਮੁਤਾਬਕ ਕਨਵਰਸੇਸ਼ਨ ਚਾਰਟ 4 ਮਾਰਚ, 2015 ਨੂੰ ਇਹ ਦਿਖਾਉਂਦਾ ਹੈ ਕਿ ਚਰਨਜੀਤ ਕੌਰ, ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਆਪਸ ਵਿਚ ਇਕ-ਦੂਜੇ ਦੇ ਸੰਪਰਕ ਵਿਚ ਸਨ। ਪੀ. ਐੱਸ. ਓ. ਜੋਗਾ ਸਿੰਘ ਰਾਹੀਂ ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕਰਦਾ ਸੀ।

ਇਹ ਵੀ ਪੜ੍ਹੋ :  ਕੈਨੇਡਾ 'ਚ ਨੌਕਰੀ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਪਰੇਸ਼ਾਨ ਕਰੇਗੀ ਤਾਜ਼ਾ 'ਤਸਵੀਰ'

ਰਿਪੋਰਟ ਮੁਤਾਬਕ ਸੁਖਪਾਲ ਖਹਿਰਾ ਨੇ ਗੁਰਦੇਵ ਸਿੰਘ ਐਕਸ ਚੇਅਰਮੈਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਚਰਨਜੀਤ ਕੌਰ ਲਗਾਤਾਰ ਸੁਖਪਾਲ ਖਹਿਰਾ ਅਤੇ ਗੁਰਦੇਵ ਸਿੰਘ ਦੇ ਸੰਪਰਕ ਵਿਚ ਸੀ। ਚਰਨਜੀਤ ਕੌਰ ਨੇ ਗੁਰਦੇਵ ਸਿੰਘ ਨੂੰ 20 ਅਤੇ ਸੁਖਪਾਲ ਖਹਿਰਾ ਨੂੰ 16 ਕਾਲਾਂ ਕੀਤੀਆਂ। ਚਰਨਜੀਤ ਕੌਰ ਨੇ ਇਕ ਕਾਨਫਰੰਸ ਕਾਲ ਖਹਿਰਾ ਦੇ ਪੀ. ਏ. ਮਨੀਸ਼ ਨੂੰ ਕੀਤੀ। ਚਰਨਜੀਤ ਕੌਰ ਨੇ ਜੋਗਾ ਸਿੰਘ ਜੋ ਕਿ ਖਹਿਰਾ ਦਾ ਪੀ. ਐੱਸ. ਓ. ਸੀ, ਨੂੰ 8 ਕਾਲਾਂ ਕੀਤੀਆਂ। ਮੇਜਰ ਬਾਜਵਾ ਨੇ ਗੁਰਦੇਵ ਸਿੰਘ ਨਾਲ 14 ਵਾਰ ਫੋਨ ’ਤੇ ਗੱਲ ਕੀਤੀ।

ਜਦੋਂ ਗੁਰਦੇਵ ਸਿੰਘ ਐਕਸ ਚੇਅਰਮੈਨ 27/2/2015 ਤੋਂ 8/3/2015 ਦਰਮਿਆਨ ਫ਼ਰਾਰ ਸੀ, ਉਸ ਦੌਰਾਨ ਉਸ ਨੇ 5 ਵਾਰ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਅਤੇ ਚਰਨਜੀਤ ਕੌਰ ਨੇ ਸੁਖਪਾਲ ਖਹਿਰਾ ਨਾਲ 15 ਵਾਰ ਗੱਲਬਾਤ ਕੀਤੀ, ਜਿਸ ਵਿਚ 4 ਵਾਰ ਖਹਿਰਾ ਦੇ ਨੰਬਰ ’ਤੇ, 10 ਵਾਰ ਜੋਗਾ ਸਿੰਘ ਦੇ ਨੰਬਰ ’ਤੇ ਅਤੇ ਇਕ ਵਾਰ ਪੀ. ਏ. ਮਨੀਸ਼ ਦੇ ਨੰਬਰ ’ਤੇ ਗੱਲ ਕੀਤੀ।

ਇਹ ਵੀ ਪੜ੍ਹੋ :  ਪ੍ਰਾਇਮਰੀ ਤੇ ਹਾਈ ਸਕੂਲਾਂ ਨੂੰ ਲੈ ਕੇ ਐਕਸ਼ਨ 'ਚ ਸਿੱਖਿਆ ਵਿਭਾਗ, ਸਖ਼ਤ ਆਦੇਸ਼ ਜਾਰੀ

ਗੁਰਦੇਵ ਸਿੰਘ ਨੇ ਮੰਨਿਆ-ਖਹਿਰਾ ਨੂੰ ਚੋਣਾਂ ’ਚ ਫੰਡਿੰਗ ਕੀਤੀ ਸੀ

ਗੁਰਦੇਵ ਸਿੰਘ ਅਤੇ ਖਹਿਰਾ ਦਰਮਿਆਨ ਨੇੜਲੇ ਸਬੰਧ ਸਨ, ਜਿਸ ਦਾ ਅੰਦਾਜ਼ਾ ਉਨ੍ਹਾਂ ਦਰਮਿਆਨ ਹੋਈਆਂ 92 ਕਾਲਾਂ ਤੋਂ ਲੱਗਾ। 14 ਮਾਰਚ, 2016 ਦੀ ਕੇਸ ਡਾਇਰੀ ਵਿਚ ਐੱਸ. ਆਈ. ਯਸ਼ਵੰਤ ਸਿੰਘ ਅਤੇ ਡੀ. ਐੱਸ. ਪੀ. ਅਜਮੇਰ ਸਿੰਘ ਨੇ ਪਾਇਆ ਕਿ ਐਕਸ ਚੇਅਰਮੈਨ ਗੁਰਦੇਵ ਸਿੰਘ ਨੇ ਕਬੂਲ ਕੀਤਾ ਹੈ ਕਿ ਉਹ ਖਹਿਰਾ ਨਾਲ ਸੰਪਰਕ ਵਿਚ ਸੀ ਅਤੇ ਉਸ ਨੇ ਗੁਰਦੇਵ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਨਾਲ ਹੀ ਗੁਰਦੇਵ ਸਿੰਘ ਨੇ ਮੰਨਿਆ ਕਿ ਉਸ ਨੇ ਸੁਖਪਾਲ ਖਹਿਰਾ ਨੂੰ ਚੋਣਾਂ ਵਿਚ ਫੰਡਿੰਗ ਵੀ ਕੀਤੀ ਸੀ। ਖਹਿਰਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਡਰੱਗਜ਼ ਸਮੱਗਲਿੰਗ ਵਿਚ ਫੜਿਆ ਜਾਂਦਾ ਹੈ ਤਾਂ ਉਹ (ਖਹਿਰਾ) ਉਸ ਨੂੰ ਬਚਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Harnek Seechewal

This news is Content Editor Harnek Seechewal