ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਨਵੀਂ Update, ਜਾਰੀ ਹੋਏ ਨਿਰਦੇਸ਼

04/02/2024 10:16:40 AM

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ 'ਚ ਪਹਿਲੀ ਤੋਂ 8ਵੀਂ ਤੱਕ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ-ਡੇਅ-ਮੀਲ ਦੇ ਮੈਨਿਊ 'ਚ ਹਰ ਮਹੀਨੇ ਬਦਲਾਅ ਕੀਤਾ ਜਾਵੇਗਾ। ਮਿਡ-ਡੇਅ-ਮੀਲ ਸੋਸਾਇਟੀ ਵੱਲੋਂ ਜਾਰੀ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਮਹੀਨੇ ਦੇ ਅਖ਼ੀਰ 'ਚ ਅਗਲੇ ਮਹੀਨੇ ਦੀ ਮੈਨਿਊ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ, ਜਿਸ ਦੇ ਚੱਲਦਿਆਂ ਪੰਜਾਬ ਸਟੇਟ ਮਿਡ-ਡੇਅ-ਮੀਲ ਸੋਸਾਇਟੀ ਵੱਲੋਂ ਮਿਡ-ਡੇਅ-ਮੀਲ 'ਚ ਬਦਲਾਅ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਨਵੀਂ Update, ਘਰੋਂ ਨਿਕਲਣ ਤੋਂ ਪਹਿਲਾਂ ਮਾਰ ਲਓ ਝਾਤ (ਵੀਡੀਓ)

ਇਸ ਦੇ ਸਬੰਧ 'ਚ ਸੋਸਾਇਟੀ ਵੱਲੋਂ ਨਵਾਂ ਮਿਡ-ਡੇਅ-ਮੀਲ ਮੈਨਿਊ ਜਾਰੀ ਕੀਤਾ ਗਿਆ ਹੈ। ਸੋਸਾਇਟੀ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਮਿਡ-ਡੇਅ-ਮੀਲ ਦਾ ਮੈਨਿਊ ਜਾਰੀ ਕੀਤਾ ਗਿਆ ਹੈ। ਉਹ 30 ਅਪ੍ਰੈਲ ਤੱਕ ਲਾਗੂ ਰਹੇਗਾ, ਜਦੋਂ ਕਿ ਮਈ ਮਹੀਨੇ ਦੇ ਲਈ ਮੈਨਿਊ ਵਿਚ ਫੇਰਬਦਲ ਕੀਤਾ ਜਾਵੇਗਾ। ਉਕਤ ਮੈਨਿਊ 'ਚ ਵਿਦਿਆਰਥੀਆਂ ਨੂੰ ਹਰ ਹਫ਼ਤੇ ਦੇ ਕਿਸੇ ਵੀ ਦਿਨ ਬੱਚਿਆਂ ਨੂੰ ਖਾਣ 'ਚ ਖੀਰ ਵੀ ਦਿੱਤੀ ਜਾਣੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ April ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ, ਪੜ੍ਹੋ ਛੁੱਟੀਆਂ ਦੀ List
ਅਪ੍ਰੈਲ ਦਾ ਮਿਡ-ਡੇਅ-ਮੀਲ ਮੈਨਿਊ
ਸੋਮਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ), ਰੋਟੀ ਤੇ ਮੌਸਮੀ ਫਲ
ਮੰਗਲਵਾਰ : ਰਾਜਮਾਂਹ ਤੇ ਚੌਲ
ਬੁੱਧਵਾਰ : ਕਾਲੇ/ਸਫ਼ੇਦ ਚਨੇ ਆਲੂ ਮਿਲਾ ਕੇ ਤੇ ਪੂਰੀ/ਰੋਟੀ
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਤੇ ਚੌਲ
ਸ਼ੁੱਕਰਵਾਰ : ਮੌਸਮੀ ਸਬਜ਼ੀ ਤੇ ਰੋਟੀ
ਸ਼ਨੀਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ) ਤੇ ਚੌਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita