ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਨਵਵਿਆਹੁਤਾ ਨੇ ਕੀਤੀ ਖੁਦਕੁਸ਼ੀ

07/13/2019 7:34:06 PM

ਲੁਧਿਆਣਾ,(ਕੁਲਵੰਤ): ਸ਼ਹਿਰ 'ਚ ਨਵਵਿਆਹੁਤਾ ਵਲੋਂ ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਵੀਂ ਵਿਆਹੀ ਜੋੜੀ ਦੇ ਲੜਕਾ ਤੇ ਲੜਕੀ ਨੂੰ ਇਕ ਦੂਜੇ 'ਤੇ ਵਿਸ਼ਵਾਸ ਨਹੀਂ ਰਿਹਾ ਸੀ ਜਿਸ ਕਾਰਨ ਦੋਵੇਂ ਇਕ ਦੂਜੇ 'ਤੇ ਨਜਾਇਜ਼ ਸੰਬੰਧਾਂ ਦਾ ਦੋਸ਼ ਲਗਾਉਂਦੇ ਰਹਿੰਦੇ ਸਨ। ਜਿਸ ਕਾਰਨ ਅੱਜ ਨਵਵਿਆਹੁਤਾ ਵਲੋਂ ਆਪਣੇ ਮਾਇਕੇ  ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਵਿਆਹੁਤਾ ਨੇ ਮਰਨ ਤੋਂ ਪਹਿਲਾਂ ਆਪਣੇ ਚਰਿੱਤਰ ਦਾ ਪਰਮਾਣ ਦਿੰਦੇ ਹੋਏ ਆਪਣੀ ਮੌਤ ਲਈ ਸਹੁਰੇ ਪੱਖ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਕਤ ਘਟਨਾ ਬੀਤੀ ਦੇਰ ਰਾਤ ਨੂੰ ਥਾਣਾ ਸ਼ਿਮਲਾਪੁਰੀ ਦੇ ਇਲਾਕੇ ਆਈ. ਟੀ. ਆਈ. ਰੋਡ ਨਿਊ ਜਨਤਾ ਨਗਰ'ਚ ਹੋਈ। ਮ੍ਰਿਤਕ ਵਿਆਹੁਤਾ ਦੀ ਪਛਾਣ 25 ਸਾਲਾ ਜਸਬੀਰ ਕੌਰ ਪੁੱਤਰੀ ਬਹਾਦੁਰ ਸਿੰਘ ਦੇ ਰੂਪ 'ਚ ਹੋਈ ਹੈ। ਇਸ ਘਟਨਾ ਦਾ ਪਤਾ ਤਦ ਲੱਗਿਆ ਜਦ ਪਰਿਵਾਰਕ ਮੈਂਬਰਾਂ ਸਵੇਰੇ ਸੋ ਕੇ ਉਠ ਤਾਂ ਕਮਰੇ ਅੰਦਰ ਜਸਬੀਰ ਪੱਖੇ 'ਤੇ ਚੁੰਨੀ ਦੇ ਸਹਾਰੇ ਝੂਲ ਰਹੀ ਸੀ। ਇਹ ਖੌਫਨਕਾਕ ਦ੍ਰਿਸ਼ ਦੇਖ ਕੇ ਸਾਰੇ ਹੈਰਾਨ ਰਹਿ ਗਏ ਅਤੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਇੰਚਾਰਜ ਪ੍ਰਮੋਦ ਕੁਮਾਰ ਪੁਲਸ ਪਾਰਟੀਆਂ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੂੰ ਮੌਕੇ ਤੋਂ ਜਸਬੀਰ ਦੇ ਹੱਥਾਂ ਨਾਲ ਲਿਖਿਆ ਇਕ ਸੁਸਾਈਟ ਨੋਟ ਬਰਾਮਦ ਹੋਇਆ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਸਹੁਰੇ ਪੱਖ ਤੋਂ ਪਤੀ, ਸੱਸ ਤੇ ਸਹੁਰੇ ਦੀ ਭਾਲ 'ਚ ਟੀਮਾਂ ਰਵਾਨਾ ਕਰ ਦਿੱਤੀਆਂ ਹਨ।