ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ ਸਾਹਮਣੇ ਆਇਆ 'ਮਹਾਰਾਸ਼ਟਰ' ਕੁਨੈਕਸ਼ਨ

03/23/2023 4:02:50 PM

ਮੁੰਬਈ (ਇੰਟ.) : ਖ਼ਾਲਿਸਤਾਨ ਦੀ ਮੰਗ ਕਰਨ ਵਾਲਾ ਅੰਮ੍ਰਿਤਪਾਲ ਕੀ ਮਹਾਰਾਸ਼ਟਰ ਦੇ ਡਰੱਗਸ ਸਮੱਗਲਰਾਂ ਦੀ ਸ਼ਰਨ ਵਿਚ ਪੁੱਜ ਚੁੱਕਾ ਹੈ। ਅੰਮ੍ਰਿਤਪਾਲ ਦੇ ਰਿਸ਼ਤੇ ਅਤੇ ਉਸਦੇ ਨੈੱਟਵਰਕ ਤੋਂ ਖੁਫ਼ੀਆ ਸੂਤਰਾਂ ਨੂੰ ਕੁਝ ਅਜਿਹੇ ਹੀ ਲਿੰਕ ਮਿਲ ਰਹੇ ਹਨ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਆਈ. ਐੱਸ. ਆਈ. ਹੈਂਡਲਰ ਰਾਹੀਂ ਮਹਾਰਾਸ਼ਟਰ ਦੀ ਸਰਹੱਦ ’ਤੇ ਪਹੁੰਚਿਆ ਹੈ ਜਿਥੇ ਉਹ ਪਾਕਿਸਤਾਨ ਦੇ ਇਸ਼ਾਰੇ ’ਤੇ ਦੇਸ਼ ਵਿਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਦਰਮਿਆਨ ਖ਼ੁਦ ਨੂੰ ਸੁਰੱਖਿਅਤ ਮੰਨ ਰਿਹਾ ਹੈ।

ਇਹ ਵੀ ਪੜ੍ਹੋ :   ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ, ਰਾਡਾਰ 'ਤੇ NRI ਪਤਨੀ

ਸੂਤਰਾਂ ਦੀ ਮੰਨੀਏ ਤਾਂ ਮਹਾਰਾਸ਼ਟਰ ਦੇ ਡਰੱਗਸ ਸਮੱਗਲਰਾਂ ਦਰਮਿਆਨ ਸੇਫ ਹਾਊਸ ਵਾਂਗ ਪਹੁੰਚਾਉਣ ਵਿਚ ਅੰਮ੍ਰਿਤਪਾਲ ਦੀ ਮਦਦ ਆਈ. ਐੱਸ. ਆਈ. ਦੇ ਹੈਂਡਲਰ ਹਰਵਿੰਦਰ ਸਿੰਘ ਰਿੰਦਾ ਅਤੇ ਉਸਦੇ ਗੁਰਗਿਆਂ ਨੇ ਕੀਤੀ ਹੈ। ਖੁਫ਼ੀਆ ਏਜੰਸੀਆਂ ਨੇ ਮਹਾਰਾਸ਼ਟਰ ਦੇ ਨਾਂਦੇੜ ਤੋਂ ਲੈ ਕੇ ਮੁੰਬਈ ਤੱਕ ਆਪਣਾ ਨੈੱਟਵਰਕ ਵਿਛਾ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਚਲਾਇਆ ਜਾ ਰਿਹੈ ‘ਕੇ-2’ ਪ੍ਰਾਜੈਕਟ

ਰਿੰਦਾ ਨਾਲ ਅੰਮ੍ਰਿਤਪਾਲ ਦੇ ਰਿਸ਼ਤੇ

ਅੰਮ੍ਰਿਤਪਾਲ ਦੇ ਪੰਜਾਬ ਤੋਂ ਨਿਕਲ ਕੇ ਮਹਾਰਾਸ਼ਟਰ ਵੱਲ ਭੱਜਣ ਦੇ ਪਿੱਛੇ ਤਰਕ ਦਿੰਦੇ ਹੋਏ ਖੁਫੀਆ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਰਿੰਦਾ ਨਾਲ ਅੰਮ੍ਰਿਤਪਾਲ ਦੇ ਰਿਸ਼ਤੇ ਹਨ ਅਤੇ ਰਿੰਦਾ ਦਾ ਨੈੱਟਵਰਕ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਜ਼ਬਰਦਸਤ ਤਰੀਕੇ ਨਾਲ ਫੈਲਿਆ ਹੋਇਆ ਹੈ। ਉਂਝ ਡਰੱਗਸ ਦੀ ਸਮੱਗਲਿੰਗ ਵਿਚ ਮਹਾਰਾਸ਼ਟਰ ਦੇ ਵੱਡੇ ਸਮੱਗਲਰਾਂ ਨਾਲ ਮਿਲ ਕੇ ਰਿੰਦਾ ਆਪਣਾ ਨਾਜਾਇਜ਼ ਕਾਰੋਬਾਰ ਵਧਾਉਣ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿਚ ਲੱਗਾ ਰਹਿੰਦਾ ਹੈ। ਉਸਨੇ ਆਪਣੇ ਇਸੇ ਨੈੱਟਵਰਕ ਦਾ ਸਹਾਰਾ ਲੈ ਕੇ ਪਹਿਲਾਂ ਅੰਮ੍ਰਿਤਪਾਲ ਨਾਲ ਨੇੜਤਾ ਵਧਾਈ ਅਤੇ ਅਜਿਹੇ ਮੌਕਿਆਂ ’ਤੇ ਉਸਦਾ ਲਾਭ ਉਠਾਉਣ ਦੀ ਵੀ ਪੂਰੀ ਯੋਜਨਾ ਵੀ ਬਣਾਈ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਨਿਪਟਾ ਲਓ ਇਹ 5 ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਖੁਫ਼ੀਆ ਨੈੱਟਵਰਕ ਵੀ ਸਰਗਰਮ

ਮਹਾਰਾਸ਼ਟਰ ਵਿਚ ਰਿੰਦਾ ਦੇ ਪੂਰੇ ਨੈੱਟਵਰਕ ’ਤੇ ਜਾਂਚ ਏਜੰਸੀਆਂ ਦੀਆਂ ਨਜ਼ਰਾਂ ਹਨ। ਨਾਂਦੇੜ ਸਾਹਿਬ ਵਿਚ ਪੂਰੇ ਖੁਫ਼ੀਆ ਨੈੱਟਵਰਕ ਨੂੰ ਵੀ ਸਰਗਰਮ ਕੀਤਾ ਜਾ ਚੁੱਕਾ ਹੈ। ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਰਹਿਣ ਵਾਲੇ ਰਿੰਦਾ ਦਾ ਪੂਰਾ ਪਰਿਵਾਰ ਨਾਂਦੇੜ ਵਿਚ ਰਹਿੰਦਾ ਹੈ। ਅਜਿਹੇ ਵਿਚ ਸ਼ੱਕ ਦੀ ਸੂਈ ਪਾਕਿਸਤਾਨ ਵਿਚ ਰਹਿ ਰਹੇ ਰਿੰਦਾ ਅਤੇ ਉਸਦੇ ਮਹਾਰਾਸ਼ਟਰ ਨੈੱਟਵਰਕ ਵੱਲ ਘੁੰਮ ਰਹੀ ਹੈ।

ਇਹ ਵੀ ਪੜ੍ਹੋ : ਸਸਤੀ ਹੋਵੇਗੀ ਸ਼ਰਾਬ, ਗਰੁੱਪ 'ਚ ਨਵੇਂ ਠੇਕੇਦਾਰਾਂ ਦੀ ਐਂਟਰੀ ਕਾਰਨ ਵਧੇਗੀ ਪ੍ਰਾਈਸ ਵਾਰ

ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਅੰਮ੍ਰਿਤਪਾਲ ਨੂੰ ਲੱਭਣ ਲਈ ਹਰ ਉਸ ਥਾਂ ’ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਜਿਥੇ ਉਸਦੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਨਸ਼ੇ ਦੇ ਵਪਾਰ ਨਾਲ ਜੁੜੇ ਲੋਕਾਂ ਅਤੇ ਨਾਂਦੇੜ ਸਾਹਿਬ ਵਿਚ ਰਿੰਦਾ ਦੇ ਪਰਿਵਾਰ ਅਤੇ ਉਸ ਨਾਲ ਸਬੰਧ ਰੱਖਣ ਵਾਲੇ ਲੋਕਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਫੋਨ ਨੰਬਰ ਜਾਰੀ ਕਰ ਮੰਗੇ ਸੁਝਾਅ

ਨੋਟ  : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal