ਨਵੀਂ ਐਕਸਾਈਜ਼ ਪਾਲਿਸੀ ''ਚ ਲਾਗੂ ਰਹੇਗਾ ਕੋਵਿਡ ਤੇ ਗਊ ਸੈੱਸ

06/11/2020 12:51:11 PM

ਚੰਡੀਗੜ੍ਹ (ਰਾਜਿੰਦਰ) : ਨਵੀਂ ਐਕਸਾਈਜ਼ ਪਾਲਿਸੀ ’ਚ ਵੀ ਸ਼ਰਾਬ ਮਹਿੰਗੀ ਹੀ ਮਿਲੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ 9 ਮਹੀਨਿਆਂ ਲਈ ਐਕਸਾਈਜ਼ ਪਾਲਿਸੀ 2020 -21 ਜਾਰੀ ਕਰ ਦਿੱਤੀ ਹੈ, ਜਿਸ ਤਹਿਤ 1 ਜੁਲਾਈ ਤੋਂ ਹਰ ਤਰ੍ਹਾਂ ਦੀ ਸ਼ਰਾਬ ਦੀ ਰਿਟੇਲ ਵਿਕਰੀ ’ਤੇ 5 ਫ਼ੀਸਦੀ ਕੋਵਿਡ ਸੈੱਸ ਨਾਲ ਹੀ ਗਊ ਸੈੱਸ ਲੱਗਣਾ ਵੀ ਜਾਰੀ ਰਹੇਗਾ। ਇਹ ਸੈੱਸ ਹੋਲਸੇਲ ਲਾਈਸੈਂਸੀ ਵੱਲੋਂ ਨਗਰ ਨਿਗਮ ਦੇ ਡੈਡੀਕੇਟਿਡ ਅਕਾਊਂਟ ’ਚ ਜਮ੍ਹਾਂ ਕਰਵਾਇਆ ਜਾਵੇਗਾ। 31 ਦਸੰਬਰ, 2020 ਤੱਕ ਕੋਵਿਡ ਸੈੱਸ ਲਾਇਆ ਗਿਆ ਹੈ। ਪ੍ਰਸ਼ਾਸਨ ਨੇ ਠੇਕਿਆਂ ਦੀ ਅਲਾਟਮੈਂਟ ਪੂਰੀ ਤਰ੍ਹਾਂ ਨਾਲ ਈ-ਟੈਂਡਰਿੰਗ ਰਾਹੀਂ ਕਰਨ ਦਾ ਫੈਸਲਾ ਲਿਆ ਹੈ। ਪਰਮਿਟ, ਪਾਸ ਵੀ ਆਨਲਾਈਨ ਹੀ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇੱਕੋ ਪਰਿਵਾਰ ਦੇ 4 ਜੀਆਂ 'ਚ ਕੋਰੋਨਾ ਦੀ ਪੁਸ਼ਟੀ
ਠੇਕਿਆਂ ਦੀ ਅਲਾਟਮੈਂਟ 23-25 ਜੂਨ ਵਿਚਕਾਰ ਹੋਵੇਗੀ
ਮਹਿਕਮੇ ਨੇ ਨਵੀਂ ਪਾਲਿਸੀ ’ਚ ਠੇਕਿਆਂ ਦੀ ਗਿਣਤੀ 95 ਤੋਂ ਘਟਾ ਕੇ 94 ਕਰ ਦਿੱਤੀ ਹੈ। ਇਨ੍ਹਾਂ ਠੇਕਿਆਂ ਦੀ ਅਲਾਟਮੈਂਟ ਇਸ ਮਹੀਨੇ 23 ਤੋਂ 25 ਜੂਨ ਵਿਚਕਾਰ ਕਰ ਦਿੱਤੀ ਜਾਵੇਗੀ, ਜਿਸ ਲਈ ਵੀਰਵਾਰ ਨੂੰ ਡੇਟ ਫਾਈਨਲ ਹੋਵੇਗੀ। ਇਕ ਲਿਕਰ ਵੈਂਡਰ ਨੂੰ ਸਿਰਫ 10 ਹੀ ਠੇਕਿਆਂ ਦੀ ਹੀ ਅਲਾਟਮੈਂਟ ਕੀਤੀ ਜਾਵੇਗੀ। ਪ੍ਰਸਾਸ਼ਨ ਨੇ ਸਵੱਛ ਭਾਰਤ ਮਿਸ਼ਨ ਨੂੰ ਉਤਸ਼ਾਹਿਤ ਕਰਨ ਲਈ ਨਿਰਦੇਸ਼ ਦਿੱਤੇ ਹਨ ਕਿ ਰਿਟੇਲ ਲਾਈਸੈਂਸੀ ਨੂੰ ਦੁਕਾਨ ਅੰਦਰ ਅਤੇ ਬਾਹਰ ਸਫਾਈ ਵਿਵਸਥਾ ਬਣਾ ਕੇ ਰੱਖਣੀ ਹੋਵੇਗੀ। ਅਜਿਹਾ ਨਾ ਕਰਨ ’ਤੇ ਮਹਿਮਕੇ ਵੱਲੋਂ 10 ਹਜ਼ਾਰ ਰੁਪਏ ਪਹਿਲੀ ਵਾਰ ਪੈਨਲਟੀ ਲਾਈ ਜਾਵੇਗੀ ਅਤੇ ਦੂਜੀ ਵਾਰ ਇਸ ’ਚ 20 ਹਜ਼ਾਰ ਰੁਪਏ ਪੈਨਲਟੀ ਦੀ ਵਿਵਸਥਾ ਹੋਵੇਗੀ। ਪਾਲਿਸੀ ’ਚ ਗਊ ਸੈੱਸ ਵੀ ਲਾਗੂ ਹੋਵੇਗਾ। ਗਊ ਸੈੱਸ ਕੰਟਰੀ ਲਿਕਰ ਦੀ 750 ਐੱਮ. ਐੱਲ. ਬੋਤਲ ’ਤੇ 5 ਰੁਪਏ, ਬੀਅਰ ਦੀ 650 ਐੱਮ. ਐੱਲ. ਬੋਤਲ ’ਤੇ 5 ਰੁਪਏ, ਵਿਸਕੀ ਦੀ 750 ਐੱਮ. ਐੱਲ. ਬੋਤਲ ’ਤੇ 10 ਰੁਪਏ ਲਾਇਆ ਗਿਆ ਹੈ, ਜਿਸ ਨਾਲ ਪਹਿਲਾਂ ਹੀ ਲਿਕਰ ਦੇ ਰੇਟਾਂ ’ਚ ਵਾਧਾ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੀ ਬਿਜਾਈ ਨੂੰ ਲੈ ਕੇ ਚਿੰਤਾ 'ਚ ਕਿਸਾਨ
 

Babita

This news is Content Editor Babita