ਲੁਧਿਆਣਾ-ਤਲਵੰਡੀ ਭਾਈ ਮੁੱਖ ਮਾਰਗ ’ਤੇ ਨਵੇਂ ਬਣੇ ਪੁਲ ਵਿਵਾਦਾਂ ’ਚ ਘਿਰੇ

07/18/2018 7:46:07 AM

 ਮੋਗਾ (ਗੋਪੀ ਰਾਊਕੇ) - ਲੁਧਿਆਣਾ ਤੋਂ ਵਾਇਆ ਮੋਗਾ ਰਾਹੀਂ ਤਲਵੰਡੀ ਭਾਈ ਨੂੰ ਜਾਂਦੇ ਮੁੱਖ ਮਾਰਗ ਦੇ ਨਵੇਂ ਬਣੇ ਪੁਲਾ ਦਾ ਕੰਮ ਹਾਲੇ ਤੱਕ ਭਾਵੇਂ ਮਕੁੰਮਲ ਨਹੀਂ ਹੋਇਆ ਪ੍ਰੰਤੂ ਮੋਗਾ ਸ਼ਹਿਰ ਵਿਚ ਇੰਨ੍ਹਾ ਪੁਲਾ ਦੇ ਧਰਤੀ ਹੇਠਾਂ ਧੱਸਣ ਕਰਕੇ ਵਿਵਾਦ ਉੱਠਣ ਲੱਗੇ ਹਨ। ਸ਼ਹਿਰੀਆਂ ਵਲੋਂ ਪਹਿਲਾ ਹੀ ਇੰਨ੍ਹਾਂ ਪੁਲਾਂ ’ਚ ਲੱਗੇ ਮਟੀਰੀਅਲ ਦੀ ਜਾਂਚ ਮੰਗੀ ਜਾ ਰਹੀ ਹੈ ਪਰ ਹੁਣ ਪੁਲਾਂ ਦੇ ਧਰਤੀ ਵਿਚ ਧੱਸਣ ਕਰਕੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਪਾਇਪ ਟੁੱਟਣ ਲੱਗੇ ਹਨ ਜਿਸ ਕਰਕੇ ਟੂਟੀਆ ਵਿਚ ਸੀਵਰੇਜ ਦਾ ਗੰਦਾ ਪਾਣੀ ਲੱਗਾ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ਵਾਸੀਆਂ ਨੇ ਇਹ ਮਾਮਲਾ ਨਿਗਮ ਅਤੇ ਸਡ਼ਕ ਦਾ ਨਿਰਮਾਣ ਕਾਰਜ਼ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਹੈ, ਪਰ ਹਾਲੇ ਤਕ ਸਮੱਸਿਆ ਜਿਉਂ ਦੀ ਤਿਉਂ ਹੈ।
 ਮੁੱਖ ਮਾਰਗ ’ਤੇ ਸਡ਼ਕ ਦੇ ਪਾਇਪਾਂ ’ਚ ਨਿਕਲਿਆ ਪਾਣੀ ਦਿਖਾਉਂਦੇ ਹੋਏ ਸ਼ਹਿਰ ਵਾਸੀ ਅਤੇ ਦੁਕਾਨਦਾਰਾਂ ਅਨੁਜ ਸ਼ਰਮਾ, ਰਾਜਦੀਪ ਸਿੰਘ ਅਤੇ ਹੰਸ ਰਾਜ ਯਾਦਵ ਦਾ ਕਹਿਣਾ ਸੀ ਕਿ ਪਿਛਲੇ 4 ਦਿਨਾਂ ਤੋਂ ਸ਼ੁਰੂ ਹੋਈ ਇਹ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ। ਉਨ੍ਹਾ ਆਖਿਆ ਕਿ ਹੁਣ ਤਾ ਹਾਲਾਤ ਇਹ ਹੋ ਗਏ ਹਨ ਕਿ ਪਾਣੀ ਪੀਣ ਵਾਲੀਆਂ ਟੂਟੀਆ ਵਿਚ ਵੀ ਗੰਦਾ ਪਾਣੀ ਰਲ ਕੇ ਆਉਣ ਲੱਗਾ ਹੈ। ਉਨ੍ਹਾ ਕਿਹਾ ਕਿ ਗਰਮੀ ਦੇ ਮੌਸਮ ਵਿਚ ਪੀਣ ਵਾਲੇ ਪਾਣੀ ਦੀ ਅਤਿ ਅੰਤ ਲੋਡ਼ ਹੈ, ਪ੍ਰੰਤੂ ਦੁਕਾਨਦਾਰ ਪਾਣੀ ਸ਼ੁੱਧ ਨਾਂ ਮਿਲਣ ਕਰਕੇ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ। ਮੁੱਖ ਮਾਰਗ ਦੇ ਆਸੇ-ਪਾਸੇ ਦੀਆਂ ਦੁਕਾਨਾਂ ਦੇ ਦੁਕਾਨਦਾਰ ਗੰਭੀਰ ਬੀਮਾਰੀ ਦੀ ਲਪੇਟ ’ਚ ਆ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਤੋਂ ਜਲਦੀ ਨਿਜ਼ਾਤ ਦਿਵਾਈ ਜਾਵੇ। ਇਸ  ਸਮੇਂ  ਰਿੰਕੂ, ਜੋਤੀ, ਨੱਥਾ ਸਿੰਘ, ਕਿਰਨ ਤੋਂ ਇਲਾਵਾ ਹੋਰ ਦੁਕਾਨਦਾਰ ਹਾਜ਼ਰ ਸਨ।