ਨਵੇਂ ਅਕਾਲੀ ਦਲ ਦੇ ਐਲਾਨ ਤੋਂ ਬਾਅਦ ਸੇਖਵਾਂ ਦਾ ਅਕਾਲੀ ਦਲ ਨੂੰ ਸੰਦੇਸ਼

12/16/2018 5:18:37 PM

ਅੰਮ੍ਰਿਤਸਰ - ਪਿਛਲੇ ਲੰਮੇ ਤੋਂ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਆਗੂਆਂ ਵਲੋਂ ਅੱਜ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਪੰਜਾਬ ਦਾ ਖਹਿੜਾ ਹੁਣ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਟਕਸਾਲੀ ਮੀਰੀ-ਪੀਰੀ ਦੇ ਸਿਧਾਂਤ 'ਤੇ ਚੱਲਣਗੇ ਤੇ ਉਨ੍ਹਾਂ ਲਈ ਧਰਮ ਸਿਆਸਤ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕ ਹਿਤੈਸ਼ੀਆਂ ਨਾਲ ਮਿਲ ਕੇ ਕੰਮ ਕਰਨਗੇ ਪਰ ਉਨ੍ਹਾਂ ਸਾਫ ਕੀਤਾ ਕਿ ਉਹ ਕਾਂਗਰਸ ਨਾਲ ਗੱਠਜੋੜ ਬਿਲਕੁਲ ਨਹੀਂ ਕਰਨਗੇ। 

ਦੱਸ ਦੇਈਏ ਕਿ ਟਕਸਾਲੀ ਆਗੂਆਂ ਵਲੋਂ ਅੱਜ ਨਵੀਂ ਪਾਰਟੀ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ' ਦਾ ਐਲਾਨ ਕੀਤਾ ਗਿਆ ਹੈ। ਇਸ ਪਾਰਟੀ ਦਾ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਬਣਾਇਆ ਗਿਆ ਹੈ।

Baljeet Kaur

This news is Content Editor Baljeet Kaur