ਭਤੀਜੇ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਚਾਚਾ-ਚਾਚੀ ਕਾਬੂ

04/23/2017 6:19:50 PM

ਜੈਂਤੀਪੁਰ (ਬਲਜੀਤ) : ਪੁਲਸ ਵਲੋਂ ਭਤੀਜੇ ਦਾ ਕਤਲ ਕਰਨ ਵਾਲੇ ਕਥਿਤ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਪਰਮਜੀਤ ਸਿੰਘ ਕੱਥੂਨੰਗਲ ਅਤੇ ਚੌਂਕੀ ਇੰਚਾਰਜ ਜੈਂਤੀਪੁਰ ਹਰਜਿੰਦਰ ਸਿੰਘ ਵਲੋਂ ਬੀਤੇ ਦਿਨੀ ਭਤੀਜੇ ਗੁਰਭੇਜ ਸਿੰਘ ਉਰਫ ਹੀਰਾ ਦਾ ਕਤਲ ਕਰਕੇ ਫਰਾਰ ਹੋਏ ਚਾਚੇ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਅਤੇ ਉਸਦੀ ਪਤਨੀ ਬਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਐੱਸ.ਐੱਚ.ਓ. ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਜਾਂਚ ਕਰਕੇ ਕਤਲ ਸਬੰਧੀ ਹੋਰ ਤੱਥਾਂ ਦੇ ਖੁਲਾਸੇ ਕੀਤੇ ਜਾਣਗੇ।

Gurminder Singh

This news is Content Editor Gurminder Singh