‘ਨੈਲਸਨ ਮੰਡੇਲਾ’ ਦੀ ਜੀਵਨੀ ਦੀਆਂ ਸਾਰੀਆਂ ਕਿਸ਼ਤਾਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

05/16/2020 1:14:47 PM

ਜਲੰਧਰ (ਬਿਊਰੋ) - ਜਗਬਾਣੀ ਵਲੋਂ ਪਿਛਲੇ ਕਈ ਦਿਨ੍ਹਾਂ ਤੋਂ ਦੇਸ਼ ਦੀਆਂ ਮਹਾਨ ਸ਼ਖਸ਼ੀਅਤਾਂ ’ਤੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਪ੍ਰਕਾਸ਼ਿਤ ਕੀਤੇ ਜਾ ਰਹੇ ਇਹ ਲੇਖ ਪੰਜਾਬ ਦੇ ਵੱਖ-ਵੱਖ ਲੇਖਕਾਂ ਵਲੋਂ ਆਪਣੀ ਕਲਮ ਨਾਲ ਲਿਖੇ ਜਾ ਰਹੇ ਹਨ। ਲੇਖਕਾਂ ਦੇ ਲਿਖੇ ਇਨ੍ਹਾਂ ਸਾਰੇ ਲੇਖਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਦਰਸ਼ਕਾਂ ਦਾ ਚਾਰ ਚੁਫੇਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਗਬਾਣੀ ਐਪ ’ਤੇ ਪ੍ਰਕਾਸ਼ਿਤ ਕੀਤੇ ਗਏ ਸਾਰੇ ਲੇਖਾਂ ਦੀਆਂ ਸਾਰੀਆਂ ਕਿਸ਼ਤਾਂ ਦੇ ਬਾਰੇ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਲੇਖਕ ਗੁਰਤੇਜ ਸਿੰਘ ਕੱਟੂ ਵਲੋਂ ਨੈਲਸਨ ਮੰਡੇਲਾ ਦੀ ਜੀਵਨੀ ਬਾਰੇ ਲਿਖੇ ਗਏ ਲੇਖ ਦੇ ਬਾਰੇ ਦੱਸਾਂਗੇ। ਉਕਤ ਲੇਖ ਦੀਆਂ ਹੁਣ ਤੱਕ 8 ਕਿਸ਼ਤਾਂ ਪ੍ਰਕਾਸ਼ਿਤ ਹੋ ਗਈਆਂ ਹਨ, ਜਿਨ੍ਹਾਂ ਨੂੰ ਮੁੜ ਤੋਂ ਪੜ੍ਹਨ ਦੇ ਲਈ ਤੁਸੀਂ ਜਗਬਾਣੀ ਦੇ ਇਨ੍ਹਾਂ ਲਿੰਕ ’ਤੇ ਜਾ ਕੇ ਕਲਿੱਕ ਕਰ ਸਕਦੇ ਹੋ–

. ਨੈਲਸਨ ਮੰਡੇਲਾ ਦਾ ਬਚਪਨ      

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2) 

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3) 

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4) 

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5) 

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-6) 

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-7) 

. ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-8) 

ਦੱਸਣਯੋਗ ਹੈ ਕਿ ਟਰਾਂਸਕੇਈ ਇਲਾਕਾ ਜੋਹਾਨਸਬਰਗ ਤੋਂ ਕਰੀਬ 500 ਮੀਲ ਦੱਖਣ ਵੱਲ ਸਥਿਤ ਹੈ। ਇਥੇ ਬਹੁ-ਗਿਣਤੀ ਖ਼੍ਰੋਸਾ ਲੋਕਾਂ ਦੀ ਹੈ। ਇਨ੍ਹਾਂ ਤੋਂ ਇਲਾਵਾ ਇਥੇ ਹੋਰ ਕਈ ਕਬੀਲੇ ਰਹਿੰਦੇ ਹਨ ਪਰ ਪ੍ਰਮੁੱਖ ਤੌਰ ’ਤੇ ਇਹ ਥੈਂਬੂ ਕਬੀਲੇ ਦੇ ਲੋਕਾਂ ਦਾ ਇਲਾਕਾ ਹੈ, ਜੋ ਖ਼੍ਹੋਸਾ ਕੌਮ ਦਾ ਇਕ ਹਿੱਸਾ ਹਨ। ਨੈਲਸਨ ਇਨ੍ਹਾਂ ’ਚੋਂ ਹੀ ਸੀ। ਇਥੇ ਹੀ ਜ਼ਿਲਾ ਉਮਟਾਟਾ ’ਚ ਮਬਾਸ਼ੇ ਦਰਿਆ ਦੇ ਕਿਨਾਰੇ ਵਸੇ ਛੋਟੇ ਜਿਹੇ ਪਿੰਡ ‘ਮਵੇਜ਼ੋ’ (Mvezo) ’ਚ ਨੈਲਸਨ ਦਾ ਜਨਮ 18 ਜੁਲਾਈ 1918 ਨੂੰ ਹੋਇਆ। ਨੈਲਸਨ ਦੇ ਪਿਤਾ ਨੇ ਨੈਲਸਨ ਦਾ ਨਾਂ ‘ਰ੍ਰੋਲਿਲ੍ਹਾਲਾ’ ਰੱਖਿਆ, ਖ਼੍ਰੋਸਾ ਜ਼ੁਬਾਨ ਵਿਚ ਇਸ ਦਾ ਮਤਲਬ ਹੈ ‘ਦਰਖ਼ਤ ਦੀਆਂ ਟਾਹਣੀਆਂ ਨੂੰ ਜ਼ੋਰ-ਜ਼ੋਰ ਦੀ ਹਿਲਾਉਣ ਵਾਲਾ’ ਪਰ ਆਮ ਬੋਲਚਾਲ ਦੀ ਭਾਸ਼ਾ ’ਚ ਇਸ ਦਾ ਮਤਲਬ ‘ਪੁਆੜੇ ਦੀ ਜੜ੍ਹ’ ਹੈ। ਸੱਚਮੁੱਚ ਨੈਲਸਨ ਨੇ ਵੱਡੇ ਹੋ ਕੇ ਸਾਮਰਾਜਵਾਦ ਦੀਆਂ ਟਾਹਣੀਆਂ ਨੂੰ ਹਿਲਾ ਹਿਲਾ ਜੜ੍ਹੋਂ ਹੀ ਪੁੱਟ ਸੁੱਟਿਆ ਸੀ। ‘ਨੈਲਸਨ’ ਨਾਂ ਮੰਡੇਲਾ ਨੂੰ ਉਸਦੀ ਇਕ ਸਕੂਲ ਦੀ ਅਧਿਆਪਕਾ ਨੇ ਦਿੱਤਾ ਸੀ, ਜਦੋਂ ਉਹ ਪਹਿਲੇ ਦਿਨ ਸਕੂਲ ਗਿਆ ਸੀ।

ਨੈਲਸਨ ਦਾ ਪਿਤਾ ਗਾਦਲਾ ਹੈਨਰੀ ਮਫ਼ਾਕਲਿਸਵਾ ਇਲਾਕੇ ਦਾ ਮੁਖੀਆ ਸੀ। ਇਨ੍ਹਾਂ ਦੇ ਖ਼ਾਨਦਾਨ ਦਾ ਮੁੱਢ ਮਾਦਿਬਾ ਕਬੀਲੇ ਨਾਲ ਜਾ ਜੁੜਦਾ, ਜੋ 18ਵੀਂ ਸਦੀ ਦੇ ਥੇਂਬੂ ਰਾਜੇ ਤੋਂ ਪਿਆ, ਜੋ ਟਰਾਂਸਕੇਈ ਦੇ ਇਲਾਕੇ ’ਤੇ ਰਾਜ ਕਰਦਾ ਸੀ। ਇਸ ਲਈ ਨੈਲਸਨ ਨੂੰ ਲੋਕ ਅਕਸਰ ਮਾਦਿਬਾ ਕਹਿ ਕੇ ਬੁਲਾਉਂਦੇ। ਮੰਡੇਲਾ ਦੇ ਪਰਿਵਾਰਿਕ ਪਿਛੋਕੜ ਬਾਰੇ ਜਾਣਨ ਲਈ ਮੰਡੇਲਾ ਦੀ ਸੁਣਾਈ ਵਾਰਤਾ ਪੜ੍ਹਨ ਨਾਲੋਂ ਹੋਰ ਭਲਾ ਕਿਹੜਾ ਢੁਕਵਾਂ ਤਰੀਕਾ ਹੋਵੇਗਾ। ਉਹ ਲਿਖਦਾ ਹੈ:

 

rajwinder kaur

This news is Content Editor rajwinder kaur