ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਵਾਲਾ ਗੁਆਂਢੀ ਗ੍ਰਿਫਤਾਰ

07/10/2017 6:44:40 AM

ਫਗਵਾੜਾ, (ਜਲੋਟਾ)- ਪੀਪਾਰੰਗੀ ਇਲਾਕੇ 'ਚ ਗੁਆਂਢ 'ਚ ਰਹਿ ਰਹੀ ਇਕ ਨਾਬਾਲਗਾ 9ਵੀਂ ਕਲਾਸ ਦੀ ਵਿਦਿਆਰਥਣ ਨਾਲ ਵਾਰ-ਵਾਰ ਜਬਰ ਜ਼ਨਾਹ ਕਰਨ ਨਾਲ ਉਸਨੂੰ ਗਰਭਵਤੀ ਕਰਨ ਵਾਲੇ ਦੋਸ਼ੀ ਗੁਆਂਢੀ ਬੰਟੀ ਖਿਲਾਫ ਪੁਲਸ ਥਾਣਾ ਸਿਟੀ 'ਚ ਕੇਸ ਕਰ ਲਿਆ ਹੈ। ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਚਲ ਰਿਹਾ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਨੇ ਕਿਹਾ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੂੰ ਆਪਣੇ ਬਿਆਨਾਂ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸਦੇ ਗੁਆਂਢ 'ਚ ਰਹਿੰਦੇ ਦੋਸ਼ੀ ਬੰਟੀ ਨੇ ਉਸਦੀ ਬੇਟੀ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਹੈ। ਇਸ ਦੌਰਾਨ ਉਹ ਛੇ ਮਹੀਨੇ ਦੀ ਗਰਭਵਤੀ ਹੋ ਗਈ ਹੈ। ਪੁਲਸ ਜਾਂਚ ਜਾਰੀ ਹੈ।