ਨੀਟੂ ਸ਼ਟਰਾਂ ਵਾਲੇ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਬੇਟੀ ਦੀ ਮੌਤ

08/19/2019 5:04:01 PM

ਜਲੰਧਰ (ਵਰੁਣ, ਸੋਨੂੰ) : ਅੱਜ ਨੀਟੂ ਸ਼ਟਰਾਂ ਵਾਲੇ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਬੇਟੀ ਅੱਜ ਆਟੋ 'ਚ ਘਰ ਨੂੰ ਜਾ ਰਹੀ ਸੀ ਕਿ ਅਚਾਨਕ ਉਹ ਆਟੋ ਤੋਂ ਹੇਠਾਂ ਡਿੱਗ ਗਈ ਅਤੇ ਕਾਰ ਉਸ ਦੇ ਉੱਪਰੋਂ ਲੰਘ ਗਈ। ਹਾਦਸੇ 'ਚ ਨੀਟੂ ਦੀ ਬੇਟੀ ਸਾਕਸ਼ੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਨੂੰ ਨਜ਼ਦੀਕ ਪੈਂਦੇ ਕੈਪੀਟਲ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਨੀਟੂ ਨੇ ਦੱਸਿਆ ਕਿ ਉਸ ਦੀ ਬੇਟੀ ਸਾਕਸ਼ੀ ਦੋਆਬਾ ਆਰਿਆ ਸਕੂਲ 'ਚ ਚੌਥੀ ਜਮਾਤ 'ਚ ਪੜ੍ਹਦੀ ਹੈ। ਦੱਸ ਦਈਏ ਕਿ ਅੱਜ ਛੁੱਟੀ ਤੋਂ ਬਾਅਦ ਜਦੋਂ ਨੀਟੂ ਦੀ ਬੇਟੀ ਆਟੋ 'ਚ ਘਰ ਆ ਰਹੀ ਸੀ ਤਾਂ ਅਚਾਨਕ ਉਹ ਆਟੋ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਹ ਕਾਰ ਦੀ ਲਪੇਟ 'ਚ ਆ ਗਈ।

Anuradha

This news is Content Editor Anuradha