ਨੀਲ ਕੰਠ ਤੇ DC ਵੱਲੋਂ ਸਾਦਿਕ ਮੰਡੀ ਦਾ ਦੌਰਾ, ਆੜ੍ਹਤੀਆਂ ''ਤੇ ਟਰੱਕ ਵਾਲਿਆਂ ਰੋਏ ਅਣਲੋਡਿੰਗ ਦੇ ਦੁਖੜੇ

04/24/2020 4:29:47 PM

ਸਾਦਿਕ(ਪਰਮਜੀਤ) - ਅੱਜ ਦਾਣਾ ਮੰਡੀ ਸਾਦਿਕ ਵਿਖੇ ਸ਼੍ਰੀ ਨੀਲ ਕੰਠ ਐਸ.ਅਵਧ, ਆਈ.ਏ.ਐਸ ਐਮ.ਡੀ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਸਪੈਸ਼ਲ ਦੌਰਾ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਕੁਮਾਰ ਸੋਰਭ ਰਾਜ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਫਰੀਦਕੋਟ ਜਸਪ੍ਰੀਤ ਸਿੰਘ ਕਾਹਲੋਂ, ਐਸ.ਡੀ.ਐਮ ਫਰੀਦਕੋਟ, ਜ਼ਿਲ੍ਹਾ ਮੰਡੀ ਅਫਸਰ ਗੌਰਵ ਗਰਗ ਤੋਂ ਇਲਾਵਾ ਵੱਖ ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ  ਮੈਨੇਜਰ 'ਤੇ ਅਧਿਕਾਰੀ ਵੀ ਸਨ। ਉਨ੍ਹਾਂ  ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ ਵਿਚ ਹੁਣ ਤੱਕ ਹੋਈ ਖਰੀਦ, ਲਿਫਟਿੰਗ, ਬਾਰਦਾਨਾ ਤੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਕਈ ਆੜ੍ਹਤੀਆਂ ਵਲੋਂ ਭਰੀਆਂ ਬੋਰੀਆਂ ਦਾ ਵਜ਼ਨ ਚੈਕ ਕੀਤਾ ਜੋ ਕਿ ਸਹੀ ਆਇਆ। ਉਨ੍ਹਾਂ ਮੰਡੀ ਵਿਚ ਬੈਠੇ ਕਿਸਾਨਾਂ ਨੂੰ ਆੜ੍ਹਤੀਆਂ ਵੱਲੋਂ ਕੂਪਨਾਂ ਦੀ ਵੰਡ, ਸੈਨੀਟਾਈਜ਼ਰ, ਸਾਬਣ ਜਾਂ ਮਾਸਕ ਦਿੱਤੇ ਜਾਣ ਬਾਰੇ ਵੀ ਪੁੱਛਿਆ।

ਇਸ ਦੌਰਾਨ ਆੜ੍ਹਤੀਆਂ  ਅਤੇ ਟਰੱਕਾਂ ਵਾਲਿਆਂ ਨੇ ਟਰੱਕ ਅਣਲੋਡਿੰਗ ਨਾ ਹੋਣ ਦੇ ਦੁਖੜੇ ਰੋਦਿਆਂ ਦੱਸਿਆ ਕਿ 17 ਅ੍ਰਪੈਲ ਦੇ ਭਰ ਕੇ ਗਏ ਟਰੱਕ ਹਾਲੇ ਤੱਕ ਖਾਲੀ ਨਹੀਂ ਹੋਏ। ਹੁਣ ਤੱਕ ਦੀ ਖਰੀਦ ਦਾ ਸਿਰਫ 30 ਪ੍ਰਤੀਸ਼ਤ ਹਿੱਸਾ ਹਾਲੇ ਲੋਡਿੰਗ ਹੋਇਆ ਹੈ। ਜਿਸ ਕਾਰਨ ਮੰਡੀਆਂ ਵਿਚ ਗਲੱਟ ਵੱਜ ਗਿਆ ਹੈ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨ ਕੂਪਨ ਜਰਨੇਟ ਕਰਨੇ ਬੰਦ ਕਰ ਦਿੱਤੇ ਹਨ। ਉਨ੍ਹਾਂ ਨੇ ਸਾਰਿਆਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਸਾਰੇ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਦਿਨ ਉਪਰੰਤ ਉਹ ਸਨਰਾਈਜ਼ ਓਵਰਸ਼ੀਜ਼ (ਸ਼ੈਲਰ) ਵਿਖੇ ਬਣੀ ਆਰਜ਼ੀ ਮੰਡੀ ਵੀ ਦੇਖਣ ਗਏ ਤੇ ਮਾਲਕ ਸੋਨੂੰ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਮੌਕੇ ਜਗਰੂਪ ਸਿੰਘ ਡਿਪਟੀ ਜ਼ਿਲ੍ਹਾ ਮੰਡੀ ਅਫਸਰ, ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਪੰਕਜ਼ ਅਗਰਵਾਲ, ਸੰਨੀ ਅਰੋੜਾ, ਰਵਿੰਦਰ ਸਿੰਗਲਾ, ਰੇਵਤੀ ਰਮਨ ਵੀ ਹਾਜਰ ਸਨ।


 

Harinder Kaur

This news is Content Editor Harinder Kaur