37 ਸਾਲ ਨੌਕਰੀ ਕਰਨ ਮਗਰੋਂ ਹੁਣ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ’ਚ ਪੜ੍ਹਾ ਰਹੇ ਨੇ ਇਹ ਸਾਬਕਾ ਪ੍ਰੋਫ਼ੈਸਰ (ਵੀਡੀਓ)

05/28/2022 5:28:07 PM

ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਕਾਲਜ ’ਚ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਰਿਟਾਇੰਡ ਹੋਏ ਆਰ.ਪੀ ਸਿੰਘ ਅੱਜ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ’ਚ ਸਿੱਖਿਆ ਹਾਸਲ ਕਰਵਾ ਰਹੇ ਹਨ। ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਪ੍ਰੋਫੈਸਰ ਨੇ ਕਿਹਾ ਕਿ ਉਹ ਲੁਧਿਆਣਾ ਦੇ ਇਕ ਕਾਲਜ ’ਚ 37 ਸਾਲ ਪ੍ਰੋਫੈਸਰ ਅਤੇ ਪ੍ਰਿੰਸੀਪਲ ਦੀ ਨੌਕਰੀ ਕਰਨ ਤੋਂ ਬਾਅਦ ਰਿਟਾਇੰਡ ਹੋ ਗਏ ਸਨ। 2014 ’ਚ ਅਸੀਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਸੀਂ +1 ਅਤੇ+2 ਦੇ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀ, ਜੋ ਸਰਕਾਰੀ ਸਿੱਖਿਆ ਹਾਸਲ ਕਰਦੇ ਸਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਸਨ, ਉਨ੍ਹਾਂ ਨਾਲ ਰਾਬਤਾ ਕਇਮ ਕਰਕੇ ਉਨ੍ਹਾਂ ਨੂੰ ਮੁਫ਼ਤ ’ਚ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ।

ਪੜ੍ਹੋ ਇਹ ਵੀ ਖ਼ਬਰ:  ਪੰਜਾਬ ਪੁਲਸ ਲਈ ਚੁਣੇ ਗਏ 4358 ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ

ਸਾਬਕਾ ਪ੍ਰੋਫ਼ੈਸਰ ਨੇ ਕਿਹਾ ਕਿ ਉਸ ਸਮੇਂ ਅਸੀਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਇਕ ਹਾਲ ’ਚ ਸਿੱਖਿਆ ਹਾਸਲ ਕਰਵਾਉਂਦੇ ਸੀ। ਚੰਗੀ ਪੜ੍ਹਾਈ ਹੋਣ ਕਾਰਨ ਬੱਚਿਆਂ ਦੇ ਚੰਗੇ ਨੰਬਰ ਆਉਣੇ ਸ਼ੁਰੂ ਹੋ ਗਏ, ਜਿਸ ਨਾਲ ਬੱਚਿਆਂ ਨੂੰ ਘੱਟ ਫੀਸ ’ਤੇ ਸਕੂਲ ਕਾਲਜ ’ਚ ਦਾਖ਼ਲਾ ਮਿਲ ਜਾਂਦਾ। ਸਾਬਕਾ ਪ੍ਰੋਫ਼ੈਸਰ ਨੇ ਕਿਹਾ ਕਿ ਕੋਰੋਨਾ ਦਾ ਦੌਰ ਸ਼ੁਰੂ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਬੰਦ ਹੋ ਗਈ। ਸਕੂਲਾਂ ’ਚ ਆਨ-ਲਾਇਨ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਸੀਂ ਵੀ ਸੋਸ਼ਨ ਮੀਡੀਆਂ ਦੀ ਵਰਤੋਂ ਕਰਕੇ ਆਪਣੇ ਇਸ ਕੰਮ ਨੂੰ ਮੁੜ ਸ਼ੁਰੂ ਕੀਤਾ।

ਪੜ੍ਹੋ ਇਹ ਵੀ ਖ਼ਬਰ:  ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ

ਉਨ੍ਹਾਂ ਕਿਹਾ ਕਿ ਮੈਨੂੰ ਫੋਨ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਹੁਣ ਮੈਂ ਕਾਫ਼ੀ ਫੋਨ ਚਲਾਉਣਾ ਸਿੱਖ ਲਿਆ ਹੈ। ਸਾਬਕਾ ਪ੍ਰੋਫ਼ੈਸਰ ਨੇ ਕਿਹਾ ਕਿ ਸਾਡੀ ਕਲਾਸ ’ਚ ਹੁਣ 100 ਦੇ ਕਰੀਬ ਬੱਚੇ ਸ਼ਾਮਲ ਹਨ, ਜੋ ਪੰਜਾਬ ਤੋਂ ਇਲਾਵਾ ਹੋਰ ਦੇਸ਼ਾਂ ਦੇ ਵੀ ਹਨ। ਮੇਰੇ ਨਾਲ 3-4 ਪ੍ਰੋਫੈਸਰ ਹੋਰ ਹਨ, ਜੋ ਮੇਰੇ ਨਾਲ-ਨਾਲ ਬੱਚਿਆਂ ਨੂੰ ਸਿੱਖਿਆ ਹਾਸਲ ਕਰਵਾਉਣ ’ਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਇਸ ਮੁਫ਼ਤ ਸਿੱਖਿਆ ਦੇ ਬਾਰੇ ਸਭ ਨੂੰ ਪਤਾ ਲੱਗੇ, ਤਾਂਕਿ ਉਹ ਲੋੜਵੰਦ ਬੱਚਿਆਂ ਦ ਮਦਦ ਕਰ ਸਕਣ।

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

 

 

 


rajwinder kaur

Content Editor

Related News