NDRF ਨੂੰ ਮਿਸ਼ਨ ਫਤਿਹਵੀਰ ਵਰਗੇ ਆਪ੍ਰੇਸ਼ਨ ਨਹੀਂ ਦਿੱਤੇ ਜਾਣੇ ਚਾਹੀਦੇ : ਭਾਈ ਦਾਦੂਵਾਲ

06/13/2019 10:18:15 AM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ) : ਫਤਿਹਵੀਰ ਦੇ ਘਰ ਦੇ ਬਾਹਰ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਫਤਿਹਵੀਰ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਚਲਾਏ ਮਿਸ਼ਨ ਫਤਿਹਵੀਰ ਵਰਗੇ ਬਚਾਅ ਆਪ੍ਰੇਸ਼ਨ ਨੂੰ ਫੌਜ ਦੇ ਹਵਾਲੇ ਨਾ ਕਰਨ ਲਈ ਪ੍ਰਸ਼ਾਸਨ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ ਜੋ ਖੱਡਾ ਬੋਰਵੈੱਲ ਦੇ ਕੋਲ ਪੁੱਟਿਆ ਸੀ, ਉਹ ਤਾਂ ਕੋਈ ਕੰਮ ਹੀ ਨਹੀਂ ਆਇਆ, ਫਿਰ ਇਕੱਠੇ ਹੋਏ ਲੋਕਾਂ ਅਤੇ ਪਰਿਵਾਰ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਉਸੇ 'ਚੋਂ ਰੱਸੀਆਂ ਨਾਲ ਫਤਿਹਵੀਰ ਨੂੰ ਬਾਹਰ ਕੱਢਿਆ, ਜਿਸ 'ਚ ਉਹ ਡਿੱਗਾ ਸੀ। ਜੇਕਰ ਪਹਿਲੇ ਦਿਨ ਹੀ ਇਸ ਤਰ੍ਹਾਂ ਕਰ ਲਿਆ ਜਾਂਦਾ ਤਾਂ ਫਤਿਹਵੀਰ ਸਾਡੇ ਵਿਚ ਹੁੰਦਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵੀ ਅਜਿਹਾ ਸਭ ਕੁਝ ਮਹਿਸੂਸ ਕਰਦਾ ਹੈ।

ਉਨ੍ਹਾਂ ਕਿਹਾ ਕਿ ਬੱਚੇ ਦੇ ਮਾਤਾ-ਪਿਤਾ, ਦਾਦਾ ਰੋਹੀ ਸਿੰਘ, ਪੜਦਾਦਾ ਅਜਮੇਰ ਸਿੰਘ ਸਾਰੇ ਬੈਠੇ ਸਨ ਪਰ ਜਦ ਵੀ ਕੋਈ ਗੱਲ ਹੁੰਦੀ ਤਾਂ ਪਰਿਵਾਰ 'ਤੇ ਪ੍ਰਸ਼ਾਸਨ ਦਾ ਦਬਾਅ ਹੁੰਦਾ ਰਿਹਾ ਹੈ, ਫਿਰ ਉਹ ਉਸੀ ਦਬਾਅ ਵਿਚ ਅਪੀਲਾਂ ਕਰਦੇ ਰਹੇ, ਲੋਕਾਂ ਦਾ ਬਹੁਤ ਰੋਸ ਸਰਕਾਰ ਦੇ ਵਿਰੁੱਧ ਵੀ ਸੀ। ਫਤਿਹਵੀਰ ਬਚਾਅ ਆਪ੍ਰੇਸ਼ਨ ਵਿਚ ਪੰਜਾਬ ਸਰਕਾਰ ਵੀ ਫੇਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ 3000 ਕਰੋੜ ਰੁਪਏ ਖਰਚ ਕਰ ਕੇ ਤਾਂਬੇ, ਲੋਹੇ, ਕਾਂਸੀ ਅਤੇ ਪੱਥਰਾਂ ਦੀਆਂ ਮੂਰਤੀਆਂ ਬਣਾਈ ਜਾਂਦੀ ਹੈ ਪਰ ਜੋ ਰੱਬ ਦੀ ਬਣਾਈ ਫਤਿਹਵੀਰ ਜਿਹੀ ਮੂਰਤੀ ਹੈ, ਉਹ ਬੋਰ ਵਿਚ ਡਿੱਗ ਜਾਵੇ ਤਾਂ ਉਸ ਨੂੰ ਬਚਾਉਣ ਲਈ ਉਨ੍ਹਾਂ ਦੇ ਕੋਲ ਕੋਈ ਤਕਨੀਕ ਨਹੀਂ ਹੈ, ਜਿਸ ਦੇ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਿੱਧੇ ਰੂਪ ਵਿਚ ਜ਼ਿੰਮੇਵਾਰ ਹੈ ਅਤੇ ਨਾਲ ਹੀ ਪ੍ਰਸ਼ਾਸਨ ਨੇ ਵੀ ਸਿੱਧੇ ਰੂਪ ਵਿਚ ਆਪ੍ਰੇਸ਼ਨ ਫੌਜ ਨੂੰ ਨਾ ਦੇ ਕੇ ਐੱਨ. ਡੀ. ਆਰ. ਐੱਫ. ਨੂੰ ਲਾਇਆ, ਉਹ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਰੱਬ ਕਰੇ ਅਜਿਹੇ ਹਾਦਸੇ ਕਦੇ ਨਾ ਹੋਣ ਜੇਕਰ ਹੋ ਵੀ ਜਾਵੇ ਤਾਂ ਐੱਨ. ਡੀ. ਆਰ. ਐੱਫ. ਨੂੰ ਅਜਿਹੇ ਆਪ੍ਰੇਸ਼ਨ ਨਾ ਦਿੱਤੇ ਜਾਣ ਕਿਉਂਕਿ ਇਸ ਆਪ੍ਰੇਸ਼ਨ 'ਚ ਇੰਨਾ ਸਮਾਂ ਉਹ ਲੱਗੇ ਰਹੇ। ਇਸ ਦੇ ਬਾਵਜੂਦ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਾ। ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜੋ ਅਜਿਹੇ ਕੰਮਾਂ ਨੂੰ ਕਰਨ 'ਚ ਮਾਹਰ ਸਨ। ਉਨ੍ਹਾਂ ਨੇ ਇਸ ਸਭ ਦੇ ਲਈ ਪ੍ਰਸ਼ਾਸਨ ਨੂੰ ਦੋਸ਼ੀ ਕਿਹਾ।

cherry

This news is Content Editor cherry