ਵਿਧਾਇਕ ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਦਰਜ ਮੁਕੱਦਮੇ ’ਚ ਲੱਗੀ ਗੈਰ-ਜ਼ਮਾਨਤੀ ਧਾਰਾ

05/07/2023 6:31:55 PM

ਭੁਲੱਥ (ਰਜਿੰਦਰ) : ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾ ਵਧ ਚੁੱਕੀਆਂ ਹਨ ਕਿਉਂਕਿ ਭੁਲੱਥ ਪੁਲਸ ਵੱਲੋਂ ਵਿਧਾਇਕ ਖਹਿਰਾ ਖ਼ਿਲਾਫ ਅਪ੍ਰੈਲ ਮਹੀਨੇ ਦਰਜ ਕੀਤੇ ਮੁਕੱਦਮੇ ਵਿਚ ਗੈਰ ਜ਼ਮਾਨਤੀ ਧਾਰਾ ਨੂੰ ਜੋੜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਐੱਸ. ਡੀ. ਐੱਮ ਭੁਲੱਥ ਸੰਜੀਵ ਕੁਮਾਰ ਸ਼ਰਮਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਚੀਫ ਸੈਕਟਰੀ ਪੰਜਾਬ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਗਈ ਸੀ ਕਿ ਵਿਧਾਇਕ ਹੋਣ ਕਰਕੇ ਉਹ ਖਹਿਰਾ ਦਾ ਸਨਮਾਨ ਕਰਦੇ ਹਨ ਪਰ ਖਹਿਰਾ ਵੱਲੋਂ ਉਸ ਨੂੰ ਡਰਾਇਆ - ਧਮਕਾਇਆ ਜਾ ਰਿਹਾ ਹੈ, ਜਿਸ ਨਾਲ ਮੇਰੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਪ੍ਰੈਲ ਮਹੀਨੇ ਵਿਚ ਥਾਣਾ ਭੁਲੱਥ ਵਿਖੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ ਧਾਰਾ 186, 189, 342, 500 ਤੇ 506 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਪਰ ਹੁਣ ਪੁਲਸ ਵੱਲੋਂ ਇਸ ਕੇਸ ਵਿਚ ਧਾਰਾ 353 ਨੂੰ ਜੋੜ ਦਿੱਤਾ ਗਿਆ ਹੈ। ਜੋ ਕਿ ਗੈਰ ਜ਼ਮਾਨਤੀ ਧਾਰਾ ਹੈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਪੰਜਾਬ ਦੇ ਮੌਸਮ ਨੂੰ ਲੈ ਕੇ ਕੀਤੀ ਤਾਜ਼ਾ ਭਵਿੱਖਬਾਣੀ

ਅਜਿਹੇ ਵਿਚ ਖਹਿਰਾ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ ਤੇ ਹੁਣ ਖਹਿਰਾ ਖ਼ਿਲਾਫ ਦਰਜ ਮੁਕੱਦਮੇ ਵਿਚ ਗੈਰ ਜ਼ਮਾਨਤੀ ਧਾਰਾ ਲੱਗਣ ਤੋਂ ਬਾਅਦ ਖਹਿਰਾ ਦੀਆਂ ਮੁਸ਼ਕਿਲਾ ਵੱਧ ਗਈਆਂ ਹਨ। ਇਸ ਸਬੰਧੀ ਪੁਸ਼ਟੀ ਕਰਨ ਤੋਂ ਪੁਲਸ ਭਾਂਵੇ ਆਨਾਕਾਨੀ ਕਰ ਰਹੀ ਹੈ ਪਰ ਸੂਤਰਾਂ ਮੁਤਾਬਕ ਇਹ ਜਾਣਕਾਰੀ ਸਪੱਸ਼ਟ ਹੈ ਕਿ ਵਿਧਾਇਕ ਖਹਿਰਾ ਖ਼ਿਲਾਫ ਦਰਜ ਮੁਕੱਦਮੇ ਵਿਚ ਗੈਰ ਜ਼ਮਾਨਤੀ ਧਾਰਾ 353 ਨੂੰ ਜੋੜ ਦਿੱਤਾ ਗਿਆ ਹੈ। ਜੇਕਰ ਜ਼ਿਕਰ ਕਰੀਏ ਤਾਂ ਵਿਧਾਇਕ ਸੁਖਪਾਲ ਖਹਿਰਾ ਵੀ ਠੋਸ ਢੰਗ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਮੇਰੇ ਖ਼ਿਲਾਫ ਦਰਜ ਮੁਕੱਦਮੇ ਵਿਚ ਗੈਰ ਜ਼ਮਾਨਤੀ ਧਾਰਾ 353 ਲਗਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਮਹਿਲਾ ਸਿਪਾਹੀ ਦਾ ਵੱਡਾ ਕਾਰਨਾਮਾ, ਹੋਸ਼ ਉਡਾਉਣ ਵਾਲੀ ਹੈ ਪੂਰੀ ਘਟਨਾ

ਉਧਰ ਦੂਜੇ ਪਾਸੇ ਇਸ ਸੰਬੰਧੀ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਮੰਤਰੀ ਕਟਾਰੂਚੱਕ ਖ਼ਿਲਾਫ ਚੁੱਕੇ ਮੁੱਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਅਜਿਹਾ ਕੀਤਾ ਗਿਆ ਹੈ ਪਰ ਪੁਲਸ ਦੀ ਦੁਰਵਰਤੋਂ ਕਰਕੇ ਮੁੱਖ ਮੰਤਰੀ ਵਲੋਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਸਸਤੀਆਂ ਧਮਕੀਆਂ ਤੋਂ ਮੈਂ ਡਰਾਂਗਾ ਨਹੀਂ।  

ਇਹ ਵੀ ਪੜ੍ਹੋ : ਪਹਿਲਾਂ ਰਿਸ਼ਤੇ ਲਈ ਘਰ ਬੁਲਾਇਆ ਫਿਰ ਕੁੜੀਆਂ ਨਾਲ ਖੜੀਆਂ ਕਰ ਉਤਰਵਾ ਲਏ ਕੱਪੜੇ, ਫਿਰ ਜੋ ਹੋਇਆ...

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 

Gurminder Singh

This news is Content Editor Gurminder Singh