ਛਤੀਸਗੜ੍ਹ 'ਚ ਹੋਏ ਨਕਸਲੀ ਹਮਲੇ ’ਚ ਘੁੰਗਰਾਣਾ ਦਾ ਹਰਜੀਤ ਸਿੰਘ ਸ਼ਹੀਦ

01/16/2021 6:17:15 PM

ਅਹਿਮਦਗੜ੍ਹ (ਪੁਰੀ, ਇਰਫਾਨ) : ਘੁੰਗਰਾਣਾ ਪਿੰਡ ਦਾ ਨੌਜਵਾਨ ਹਰਜੀਤ ਸਿੰਘ ਛਤੀਸਗੜ੍ਹ ਵਿਚ ਇਕ ਨਕਸਲੀ ਹਮਲੇ ਵਿਚ ਸ਼ਹੀਦ ਹੋ ਗਿਆ। 40 ਸਾਲਾ ਸ਼ਹੀਦ ਹੈੱਡ ਕਾਂਸਟੇਬਲ ਹਰਜੀਤ ਸਿੰਘ ਜੋ ਸੀ. ਆਰ. ਪੀ. ਐੱਫ. ਦਾ ਜਵਾਨ ਸੀ, ਜਿਸ ਦਾ ਅੱਜ ਪਿੰਡ ਘੁੰਗਰਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਸਮੇਂ ਪਿੰਡ ਦੇ ਵੱਡੀ ਗਿਣਤੀ ਵਿਚ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਸ਼ਮਸ਼ਾਨਘਾਟ ਘੁੰਗਰਾਣਾ ਵਿਖੇ ਸੀ. ਆਰ. ਪੀ. ਐੱਫ. ਦੀ ਟੁੱਕੜੀ ਨੇ ਸਲਾਮੀ ਦੇ ਕੇ ਵਦਾਇਗੀ ਦਿਤੀ।

ਇਹ ਵੀ ਪੜ੍ਹੋ : ਕੇਂਦਰ ਨਾਲ ਬੈਠਕਾਂ ਬੇਨਤੀਜਾ ਰਹਿਣ ’ਤੇ ਕਿਸਾਨ ਅੰਦੋਲਨ ਹੋ ਸਕਦੈ ਭਿਆਨਕ

ਸ਼ਹੀਦ ਦੇ ਸਪੁੱਤਰ ਹਰਮਨ ਸਿੰਘ (11) ਨੇ ਦਾਦੀ ਗੁਰਦੇਵ ਕੌਰ ਅਤੇ ਆਪਣੀ ਮਾਤਾ ਹਰਪ੍ਰੀਤ ਕੌਰ ਨਾਲ ਮਿਲ ਕੇ ਚਿਤਾ ਨੂੰ ਅਗਨੀ ਭੇਟ ਕੀਤੀ। ਇਸ ਦੌਰਾਨ ਸੀ. ਆਰ. ਪੀ. ਐੱਫ. ਦੇ ਸਹਾਇਕ ਕਮਾਡੈਂਟ ਅਜੇ ਕੁਮਾਰ, ਪੰਜਾਬ ਪੁਲਸ ਵਲੋਂ ਐੱਸ. ਐੱਚ. ਓ. ਯੋਧਾਂ ਅੰਮ੍ਰਿਤਪਾਲ ਸਿੰਘ ਨੇ ਸਲਾਮੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਸਰਕਾਰ ਵਲੋਂ ਕੈਪਟਨ ਸੰਦੀਪ ਸੰਧੂ ਅਤੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਪੰਜਾਬ ਵਿਚ ਨਗਰ-ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ

 

Gurminder Singh

This news is Content Editor Gurminder Singh