ਡਾਕਟਰ ਦੀ ਵੱਡੀ ਲਾਪਰਵਾਹੀ, ਡਿਲਵਰੀ ਤੋਂ ਬਾਅਦ ਪੇਟ ''ਚ ਹੀ ਛੱਡ ਦਿੱਤੀਆਂ ਪੱਟੀਆਂ

03/11/2020 9:24:43 AM

ਨਵਾਂਸ਼ਹਿਰ : ਨਵਾਂਸ਼ਹਿਰ 'ਚ ਇਕ ਔਰਤ ਨਾਲ ਡਾਕਟਰਾਂ ਵਲੋਂ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਰੇਸ਼ਨ ਦੇ ਇਕ ਸਾਲ ਬਾਅਦ ਮਹਿਲਾ ਦੀ ਜਾਨ 'ਤੇ ਬਣ ਆਈ, ਜਿਸ ਤੋਂ ਬਾਅਦ ਉਸ ਦਾ ਦੁਬਾਰਾ ਆਪਰੇਸ਼ਨ ਕੀਤਾ ਗਿਆ। ਇਸ ਦੌਰਾਨ ਔਰਤ ਦੇ ਪੇਟ 'ਚੋਂ ਪੱਟੀਆਂ ਦਾ ਗੁੱਛਾ ਕੱਢਿਆ ਗਿਆ। ਫਿਲਹਾਲ ਔਰਤ ਆਪਣੇ ਪੈਰਾਂ 'ਤੇ ਖੜ੍ਹੇ ਹੋਣ 'ਚ ਅਸਮਰੱਥ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਲਾਪਰਵਾਹੀ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਐੱਸ.ਐੱਮ.ਓ. ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰਨ ਦੀ ਗੱਲ ਕਹੀ ਹੈ।


ਕੀ ਹੈ ਮਾਮਲਾ
ਨਵਾਂਸ਼ਹਿਰ ਦੀ ਰਹਿਣ ਵਾਲੀ ਰੰਜਨਾ ਨੇ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਜਦੋਂ ਉਹ ਗਰਭਵਤੀ ਸੀ ਤਾਂ ਉਸ ਦੀ ਇਲਾਜ ਸਰਕਾਰੀ ਹਸਪਤਾਲ ਬਲਾਚੌਰ 'ਚ ਚੱਲ ਰਿਹਾ ਸੀ। 11 ਮਾਰਚ ਨੂੰ ਵੱਡੇ ਆਪਰੇਸ਼ਨ ਨਾਲ ਬੇਟੇ ਦਾ ਜਨਮ ਹੋਇਆ। 10 ਦਿਨ ਬਾਅਦ ਉਸ ਨੂੰ ਛੁੱਟੀ ਮਿਲੀ ਤਾਂ ਘਰ ਵਾਪਸ ਆ ਗਈ। ਕੁਝ ਦਿਨਾਂ ਬਾਅਦ ਪੈਰ ਸੁੰਨ ਹੋਣ ਲੱਗੇ ਤਾਂ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣਾ ਸ਼ੁਰੂ ਕੀਤਾ ਪਰ ਇਸੇ ਦੌਰਾਨ ਪੇਟ 'ਚ ਵੀ ਦਰਦ ਹੋਣ ਲੱਗ ਗਿਆ। ਤੰਗ ਆ ਰੇ ਪੀ.ਜੀ.ਆਈ. ਚੰਡੀਗੜ੍ਹ ਪਹੁੰਚੇ ਤਾਂ ਉਥੇ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕੁਝ ਗੁੱਛੇ ਵਰਗੀ ਚੀਜ਼ ਹੈ। 11 ਫਰਵਰੀ ਨੂੰ ਆਪਰੇਸ਼ਨ ਕੀਤਾ ਗਿਆ ਤਾਂ ਡਾਕਟਰਾਂ ਨੇ ਪੇਟ 'ਚੋਂ ਪੱਟੀਆਂ ਦਾ ਗੁੱਛਾ ਕੱਢਿਆ।  ਰੰਜਨਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਡਾਕਟਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਬੈਨ ਕੀਤੀ ਗਈ ਇਹ ਦਵਾਈ ਦੇਣ ਕਾਰਨ ਬੱਚਾ ਲੜ ਰਿਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ

Baljeet Kaur

This news is Content Editor Baljeet Kaur