ਨਵਾਂਸ਼ਹਿਰ ਦੇ ਇਸ ਪਿੰਡ ਨੇ ਤਿਆਰ ਕੀਤੀ ਐਂਡਰਾਇਡ ਐਪ, ਜਾਣਿਆ ਜਾ ਸਕਦੈ ਪਿੰਡ ਦਾ ਇਤਿਹਾਸ

09/03/2022 5:06:26 PM

ਨਵਾਂਸ਼ਹਿਰ- ਨਵਾਂਸ਼ਹਿਰ ਦੇ ਇਕ ਛੋਟੋ ਜਿਹੇ ਪਿੰਡ ਸਹੂੰਗੜਾ ਦੇ ਸਰਪੰਚ ਨੇ ਇਕ ਅਨੋਖੀ ਐਂਡਰਾਇਡ ਐਪ ਤਿਆਰ ਕੀਤੀ ਹੈ। ਇਸ ਐਪ 'ਚ ਇਕ ਕਲਿੱਕ ਦੀ ਮਦਦ ਨਾਲ ਤੁਸੀਂ ਇਸ ਪਿੰਡ ਦਾ ਇਤਿਹਾਸ, ਕੁੱਲ ਆਬਾਦੀ, ਮਰਦਾਂ ਅਤੇ ਔਰਤਾਂ ਦੀ ਫ਼ੀਸਦੀ ਦਰ, ਆਦਿ ਜਾਣ ਸਕਦੇ ਹੋ। ਇਸ ਐਂਡਰਾਇਡ ਐਪ ਦਾ ਨਾਂ 'ਡਿਜੀਟਲ ਸਹੂੰਗੜਾ' ਹੈ। ਪਿੰਡ ਨੂੰ ਭਾਰਤ ਦੀ ਪਹਿਲੀ ਆਨਲਾਈਨ ਗ੍ਰਾਮ ਪੰਚਾਇਤ ਹੋਣ ਦਾ ਦਾਅਵਾ ਕਰਦੇ ਹੋਏ 28 ਸਾਲਾ ਸਰਪੰਚ ਰਾਜਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਪਿੰਡ ਨੂੰ ਡਿਜੀਟਲ ਨਕਸ਼ੇ 'ਤੇ ਪਾ ਕੇ ਪ੍ਰਸਿੱਧ ਬਣਾਉਣਾ ਹੈ। 

ਇਹ ਐਪ ਪਿੰਡ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਆਨਲਾਈਨ ਸ਼ਿਕਾਇਤਾਂ ਦਾਇਰ ਕਰਨ ਦੀ ਵੀ ਸਹੂਲਤ ਦਿੰਦੀ ਹੈ। ਪਿੰਡ ਦੇ ਲੋਕ ਜਲਦੀ ਨਿਪਟਾਰੇ ਲਈ ਐਪ 'ਤੇ ਪਿੰਡ ਵਿੱਚ ਦਰਪੇਸ਼ ਸਮੱਸਿਆਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕਰ ਸਕਦੇ ਹਨ। ਇਸ ਐਪ 'ਤੇ ਸਹੂੰਗੜਾ ਦੇ ਸਿਤਾਰਿਆਂ ਦਾ ਬਦਲ ਵੀ ਦਿੱਤਾ ਗਿਆ ਹੈ, ਜਿੱਥੇ ਲੋਕ ਚੀਨ ਯੁੱਧ ਵਿਚ ਸ਼ਹੀਦ ਹੋਏ ਸੈਨਿਕਾਂ ਅਤੇ ਪਹਿਲੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਸੈਨਿਕਾਂ ਬਾਰੇ ਜਾਣ ਸਕਦੇ ਹਨ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ

ਇਸ ਐਪ ਨੂੰ ਡਾਉਨਲੋਡ ਕਰਨ ਵਾਲਾ ਵਿਅਕਤੀ ਹਰ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ ਕਿਉਂਕਿ ਹਰ ਖ਼ਬਰ, ਭਾਵੇਂ ਉਹ ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ ਐਪ 'ਤੇ ਅਪਲੋਡ ਕੀਤੀ ਜਾਂਦੀ ਹੈ ਤਾਂ ਜੋ ਉਪਭੋਗਤਾਵਾਂ ਨੂੰ ਹਰ ਸਮੇਂ ਅਪਡੇਟ ਕੀਤਾ ਜਾ ਸਕੇ। ਪਿੰਡ ਦੇ ਸਰਪੰਚ ਰਾਜਬਲਵਿੰਦਰ ਨੇ ਗ੍ਰੈਜੂਏਟ ਤੱਕ ਪੜ੍ਹਾਈ ਕੀਤੀ ਹੈ ਅਤੇ ਹੁਣ ਐੱਲ. ਐੱਲ. ਬੀ. ਕਰ ਰਹੇ ਹਨ। ਸਰਪੰਚ ਰਾਜਬਲਵਿੰਦਰ ਨੂੰ ਨਵਾਂਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ 15 ਅਗਸਤ ਨੂੰ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਗਵਰਨੈਂਸ ਨਾਓ ਦੁਆਰਾ ਆਯੋਜਿਤ ਡਿਜੀਟਲ ਟਰਾਂਸਫਾਰਮੇਸ਼ਨ ਐਵਾਰਡ 2021 ਲਈ ਵੀ ਸੱਦਾ ਦਿੱਤਾ ਗਿਆ ਸੀ।

ਰਾਜਬਲਵਿੰਦਰ ਦਾ ਰਹਿਣਾ ਹੈ ਕਿ ਜਦੋਂ ਉਹ ਸਾਢੇ ਤਿੰਨ ਸਾਲ ਪਹਿਲਾਂ ਸਰਪੰਚ ਬਣੇ ਸਨ ਤਾਂ ਉਹ ਆਪਣੇ ਪਿੰਡ ਲਈ ਕੁਝ ਵੱਖਰਾ ਕਰਨਾ ਚਾਹੁੰਦਾ ਸਨ। ਉਨ੍ਹਾਂ ਦੱਸਿਆ ਕਿ ਐਪ ਵਿੱਚ ਸਾਰੀਆਂ ਰਾਸ਼ਟਰੀ ਅਤੇ ਰਾਜ ਯੋਜਨਾਵਾਂ ਦੇ ਫਾਰਮ ਹਨ, ਜੋ ਡਾਊਨਲੋਡ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇਕ ਈ-ਲਾਇਬ੍ਰੇਰੀ ਹੈ, ਜਿੱਥੇ ਕਿਤਾਬਾਂ ਅਪਲੋਡ ਕੀਤੀਆਂ ਗਈਆਂ ਹਨ ਤਾਂ ਜੋ ਜਿਸ ਨੇ ਇਹ ਐਪ ਡਾਉਨਲੋਡ ਕੀਤੀ ਹੈ, ਉਹ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਐਪ ਨੂੰ ਹੋਰ ਉਪਯੋਗੀ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਪਿੰਡ ਦੀਆਂ ਔਰਤਾਂ ਨੇ ਬੋਲਿਆ ਹੱਲਾ, ਚੋਅ 'ਚ ਸੁੱਟਿਆ ਖੋਖਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri