ਸਮੁੰਦਰੀ ਫ਼ੌਜ ''ਚ ਤਾਇਨਾਤ ਬੋਹਾ ਦਾ ਤਰੁਣ ਸ਼੍ਰੀਲੰਕਾ ਦੇ ਤੱਟ ''ਤੇ ਹੋਇਆ ਸ਼ਹੀਦ

07/29/2020 6:33:44 PM

ਬੋਹਾ (ਬਾਂਸਲ) : ਇੱਥੋ ਥੋੜ੍ਹੀ ਦੂਰ ਪਿੰਡ ਉਡਤ ਸੈਦੇਵਾਲਾ ਨਾਲ ਸਬੰਧਤ ਸਮੁੰਦਰੀ ਫ਼ੌਜ ਵਿਚ ਸੇਵਾਵਾਂ ਦੇਣ ਵਾਲਾ ਨੌਜਵਾਨ ਤਰੁਣ ਸ਼ਰਮਾ (25)  ਪੁੱਤਰ ਪਵਨ ਸ਼ਰਮਾ ਬੀਤੇ ਦਿਨ ਸ੍ਰੀਲੰਕਾ ਦੇ ਸੁਮੰਦਰੀ ਤੱਟ ਨੇੜੇ ਆਏ ਇਕ ਸਮੁੰਦਰੀ ਤੂਫਾਨ ਕਾਰਨ ਸ਼ਹਾਦਤ ਦਾ ਜਾਮ ਪੀ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਨੇਵੀ ਦਾ ਸਮੁੰਦਰੀ ਜਹਾਜ਼ ਤਾਮਿਲਨਾਡੂ ਅਤੇ ਸ੍ਰੀ ਲੰਕਾ ਵਿਚਕਾਰ ਪੈਂਦੀ ਸਮੁੰਦਰੀ ਬੰਦਰਗਾਹ ਕੁਰਮ ਕਰਾਮ 'ਤੇ ਠਹਿਰਿਆ ਹੋਇਆ ਸੀ ਤਾਂ ਨੌਜਵਾਨ ਤਰੁਣ ਸ਼ਰਮਾ ਸੁੰਮਦਰੀ ਵਿਚ ਆਏ ਤੂਫਾਨ ਵਿਚ ਘਿਰ ਗਿਆ ਤੇ ਉਸਦਾ ਸਿਰ ਕਿਸੇ ਪੱਥਰ 'ਤੇ ਵੱਜਣ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ । 

ਇਹ ਵੀ ਪੜ੍ਹੋ : ਰਣਜੀਤ ਸਿੰਘ ਬ੍ਰਹਮਪੁਰਾ ਦਾ ਸੁਖਦੇਵ ਸਿੰਘ ਢੀਂਡਸਾ 'ਤੇ ਵੱਡਾ ਖ਼ੁਲਾਸਾ

ਉਸਦੀ ਮ੍ਰਿਤਕ ਦੇਹ ਭਲਕੇ ਮਿਤੀ 30 ਜੁਲਾਈ ਨੂੰ ਉਸਦੇ ਪਿੰਡ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਉਸਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਗਰੀਬ ਪਰਿਵਾਰ ਦੇ ਇਸ ਨੌਜਵਾਨ ਦੇ ਸ਼ਹੀਦ ਹੋਣ ਨਾਲ ਸਾਰੇ ਬੋਹਾ ਖੇਤਰ ਵਿਚ ਸੋਗ ਛਾਇਆ ਹੋਇਆ ਹੈ। ਉੱਧਰ ਐੱਸ. ਐੱਸ. ਪੀ ਮਾਨਸਾ ਡਾ. ਨਰਿੰਦਰ ਭਾਰਗਵ, ਡੀ. ਐੱਸ. ਪੀ. ਬਲਜਿੰਦਰ ਕੁਮਾਰ ਪੰਨੂੰ ਨੇ ਫੌਜੀ ਦੀ ਸ਼ਹਾਦਤ 'ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਫਿਰ ਸੇਰ ਨੂੰ ਟੱਕਰਿਆ ਸਵਾ ਸੇਰ, ਪੁਲਸ ਨੇ ਕੱਟਿਆ ਚਲਾਣ, ਬਿਜਲੀ ਮਹਿਕਮੇ ਨੇ ਕੱਟ 'ਤਾ ਥਾਣੇ ਦਾ ਮੀਟਰ      

Gurminder Singh

This news is Content Editor Gurminder Singh