ਸੁਖਬੀਰ-ਮਜੀਠੀਆ ਦੀ ਜੋੜੀ ਨੇ ਅਕਾਲੀ ਦਲ ਦੀ ਬੇੜੀ ਡੁਬੋ ਦਿੱਤੀ: ਨਵਤੇਜ ਚੀਮਾ

11/14/2021 2:51:21 PM

ਸੁਲਤਾਨਪੁਰ ਲੋਧੀ (ਧੀਰ)- ਜਦ ਤੱਕ ਅਕਾਲੀ ਦਲ ਦੀ ਕਮਾਨ ਸੁਖਬੀਰ ਮਜੀਠੀਆ ਦੇ ਹੱਥ ’ਚ ਰਹੇਗੀ ਤਦ ਤਕ ਸੂਬੇ ’ਚ ਅਕਾਲੀ ਦਲ ਵਾਪਸ ਸੱਤਾ ’ਚ ਹੀ ਨਹੀਂ ਆ ਸਕਦਾ ਕਿਉਂਕਿ ਇਨ੍ਹਾਂ ਦੋਵਾਂ ਨੇ ਵੀ ਕਾਰਪੋਰੇਟ ਘਰਾਣਿਆਂ ਨਾਲ ਸੌਦਾ ਕਰਕੇ ਅਕਾਲੀ ਦਲ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮੂਹ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚੋਣਾਂ ਦਾ ਬਿਗਲ ਵਜਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਵਿਰੋਧੀ ਧਿਰ ਤੋਂ ਕੋਈ ਖ਼ਤਰਾ ਨਹੀਂ ਸਗੋਂ ਅਕਾਲੀ ਦਲ ਦੀ ਬੀ-ਟੀਮ ਜੋ ਸਾਡੇ ’ਚੋਂ ਹੀ ਹੈ ਅਤੇ ਪਾਰਟੀ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ’ਚ ਉਹ ਕਦੇ ਸਫ਼ਲ ਨਹੀਂ ਹੋ ਸਕੇਗੀ।

ਉਨ੍ਹਾਂ ਕਿਹਾ ਕਿ ਅੱਜ ਸਾਡੇ ਕੁਝ ਆਗੂਆਂ ਨੂੰ ਇਨ੍ਹਾਂ ਨੇ ਆਪਣੇ ਸੌੜੇ ਸਿਆਸੀ ਹਿੱਤ ਵਾਸਤੇ ਜੋ ਮੋਹਰਾ ਬਣਾਇਆ ਹੈ ਅਖ਼ੀਰ ਇਕ ਦਿਨ ਇਹ ਸੋਚਣਗੇ ਕਿ ਸਾਡੇ ਨਾਲ ਧੋਖਾ ਨਹੀਂ ਬਲਕਿ ਕਪਟ ਹੋਇਆ ਹੈ, ਕਿਉਂਕਿ ਇਨ੍ਹਾਂ ਬਾਹਰਲੇ ਆਗੂਆਂ ਨੇ ਨਹੀਂ ਲੱਭਣਾ ਬਾਅਦ ’ਚ ਇਨ੍ਹਾਂ ਦੇ ਫੋਨ ਨੰਬਰ ਵੀ ਬਦਲ ਜਾਣੇ ਤੇ ਇਹ ਆਪ ਵੀ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਮਨ ਮੁਟਾਵ ਕਿਸ ਪਾਰਟੀ ’ਚ ਨਹੀਂ ਹੁੰਦਾ ਪਰ ਇਹ ਨਹੀਂ ਆਪ ਹੀ ਪਾਰਟੀ ਦੇ ਵਿਰੁੱਧ ਚੱਲ ਕੇ ਅਜਿਹੇ ਸਿਆਸੀ ਆਗੂਆਂ ਨੂੰ ਫ਼ਾਇਦਾ ਪਹੁੰਚਾਉਣ ਜੋ ਅੰਦਰ ਹੀ ਅੰਦਰ ਪਾਰਟੀ ਨੂੰ ਘੁਣ ਵਾਂਗ ਖਾ ਰਹੇ ਹਨ। ਚੀਮਾ ਨੇ ਕਿਹਾ ਕਿ ਅੱਜ ਹਲਕੇ ਦਾ ਵਿਕਾਸ ਮੂੰਹੋਂ ਬੋਲ ਰਿਹਾ ਹੈ ਤੇ ਜਿਹੜੇ ਆਗੂ ਅੱਜ ਭ੍ਰਿਸ਼ਟਾਚਾਰ ਦੇ ਉਨ੍ਹਾਂ ’ਤੇ ਦੋਸ਼ ਲਾ ਰਹੇ ਹਨ ਉਹ ਆਪਣੇ ਗਿਰੇਬਾਨ ’ਚ ਪਹਿਲਾਂ ਝਾਕ ਕੇ ਵੇਖਣ ਕਿ ਖ਼ੁਦ ਇਨ੍ਹਾਂ ਦੇ ਹੱਥ ਤਾਂ ਕੀ ਸਾਰੇ ਦਾ ਸਾਰਾ ਚਿਹਰਾ ਭ੍ਰਿਸ਼ਟਾਚਾਰ ਅਤੇ ਗ਼ਰੀਬਾਂ 'ਤੇ ਜ਼ੁਲਮ ਢਾਹੁਣ ’ਤੇ ਰੰਗਿਆ ਹੋਇਆ ਹੈ, ਜਿਸ ਨੂੰ ਉਹ ਨਹੀਂ, ਹਲਕਾ ਨਹੀਂ, ਸਾਰਾ ਸੂਬਾ ਜਾਣਦਾ ਹੈ।

ਇਹ ਵੀ ਪੜ੍ਹੋ: ਜਲੰਧਰ ਪੁੱਜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਦੁਬਾਰਾ ਪੰਜਾਬ ’ਚ ਸਰਕਾਰ ਬਣੇਗੀ ਤੇ ਪਹਿਲਾਂ ਨਾਲੋਂ ਵੀ 10 ਸੀਟਾਂ ’ਤੇ ਪਾਰਟੀ ਵੱਧ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕੁਝ ਹੀ ਸਮੇਂ ’ਚ ਜੋ ਫੈਸਲੇ ਲਏ ਹਨ ਉਸ ਨਾਲ ਸੂਬੇ ਦੇ ਲੋਕਾਂ ਦੇ ਉਹ ਨਾਇਕ ਬਣ ਚੁੱਕੇ ਹਨ ਤੇ ਲੋਕਾਂ ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਤੌਰ ’ਤੇ ਵੇਖਣਾ ਚਾਹੁੰਦੇ ਹਨ ਤੇ ਇਹ ਮਨਸ਼ਾ ਸਰਵੇ ਨੇ ਵੀ ਦੱਸ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਥੋੜ੍ਹੇ ਹੀ ਸਮੇਂ ’ਚ ਅਜਿਹੇ ਸਾਰੇ ਕੰਮ ਕਰ ਦੇਣੇ ਹਨ ਕਿ ਵਿਰੋਧੀ ਧਿਰ ਦੇ ਕੋਲ ਕੋਈ ਚੋਣ ਮੌਕੇ ਮੁੱਦਾ ਹੀ ਨਹੀਂ ਰਹਿ ਜਾਵੇਗਾ। ਚੋਣ ਰੈਲੀ ਨੂੰ ਮਾਰਕੀਟ ਕਮੇਟੀ ਚੇਅਰਮੈਨ ਪਰਵਿੰਦਰ ਪੱਪਾ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ, ਚੇਅਰਮੈਨ ਪੰਜਾਬ ਕੰਬੋਜ ਵੈੱਲਫੇਅਰ ਐਂਡ ਜਸਪਾਲ ਸਿੰਘ ਧੰਜੂ, ਸਰਪੰਚ ਲਖਵੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਹਰਨੇਕ ਸਿੰਘ, ਰਮੇਸ਼ ਡਡਵਿੰਡੀ ਚੇਅਰਮੈਨ ਐੱਸ. ਸੀ. ਸੈੱਲ ਆਦਿ ਨੇ ਵੀ ਸੰਬੋਧਨ ਕੀਤਾ। 

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਸਖ਼ਤ ਚਿਤਾਵਨੀ

ਉਨ੍ਹਾਂ ਕਿਹਾ ਕਿ ਪਾਰਟੀ 2017 ਵਾਲਾ ਇਤਿਹਾਸ ਫਿਰ ਤੋਂ ਸਿਰਜੇਗੀ ਅਤੇ ਵਿਧਾਇਕ ਚੀਮਾ ਲਗਾਤਾਰ ਜਿੱਤ ਪ੍ਰਾਪਤ ਕਰ ਕੇ ਹੈਟ੍ਰਿਕ ਲਾਉਣਗੇ ਤਾਂ ਸਮੂਹ ਪਿੰਡਾਂ ਦੇ ਸਰਪੰਚਾਂ-ਪੰਚਾਂ ਵਰਕਰਾਂ ਅਤੇ ਆਗੂਆਂ ਨੇ ਬਾਂਹਾ ਖੜ੍ਹੀਆਂ ਕਰਕੇ ਜੈਕਾਰਿਆਂ ਦੀ ਗੂੰਜ ’ਚ ਆਕਾਸ਼ ਗੁੰਜਾਏਮਾਨ ਕਰ ਦਿੱਤਾ। ਇਸ ਮੌਕੇ ਮੰਗਲ ਭੱਟੀ ਵਾਈਸ ਚੇਅਰਮੈਨ, ਹਰਜਿੰਦਰ ਜਿੰਦਾ ਵਾਈਸ ਚੇਅਰਮੈਨ ,ਹਰਚਰਨ ਸਿੰਘ ਬੱਗਾ ਡਾਇਰੈਕਟਰ, ਨਵਨੀਤ ਚੀਮਾ ਮੀਤ ਪ੍ਰਧਾਨ, ਗੁਰਿੰਦਰ ਗੋਗਾ ਬਲਾਕ ਪ੍ਰਧਾਨ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਸੰਮਤੀ, ਸਰਪੰਚ ਕੁੰਦਨ ਸਿੰਘ ਚੱਕਾਂ, ਰੌਕੀ ਮਡੀਆ ਵਾਈਸ ਚੇਅਰਮੈਨ ਆਦਿ ਅਤੇ ਵੱਡੀ ਗਿਣਤੀ ’ਚ ਠਾਠਾਂ ਮਾਰਦਾ ਇਕੱਠ ਹਾਜ਼ਰ ਸੀ।

ਇਹ ਵੀ ਪੜ੍ਹੋ: ਜਲੰਧਰ ਦੇ ਇਕ ਹੋਟਲ ’ਚ ਪੁਲਸ ਵੱਲੋਂ ਛਾਪੇਮਾਰੀ, ਇਤਰਾਜ਼ਯੋਗ ਹਾਲਤ ’ਚ ਮਿਲੇ ਕੁੜੀਆਂ-ਮੁੰਡੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri