ਪੇਟ ਖਾਲੀ ਤੇ ਯੋਗਾ ਕਰਵਾਇਆ ਜਾ ਰਿਹਾ ਹੈ, ਰਾਮਦੇਵ ਹੀ ਬਣਾ ਦਿਓ ਸਾਰਿਆਂ ਨੂੰ : ਨਵਜੋਤ ਸਿੱਧੂ

04/17/2019 6:53:01 PM

ਅਹਿਮਦਾਬਾਦ— ਲੋਕ ਸਭਾ ਦੀ ਪ੍ਰਚਾਰ ਮੁਹਿੰਮ ਦੌਰਾਨ ਕਾਂਗਰਸ ਨੇਤਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੱਡਾ ਹਮਲਾ ਬੋਲਿਆ ਹੈ। ਗੁਜਰਾਤ ਦੇ ਅਹਿਮਦਾਬਾਦ 'ਚ ਸਿੱਧੂ ਨੇ ਕੇਂਦਰ ਸਰਕਾਰ ਦੀ ਜਨ ਧਨ ਯੋਜਨਾ 'ਤੇ ਸਵਾਲ ਚੁੱਕਿਆ। ਇਸ ਦੌਰਾਨ ਉਨ੍ਹਾਂ ਨੇ ਯੋਗ ਗੁਰੂ ਰਾਮਦੇਵ ਦੀ ਨਕਲ ਕਰਦੇ ਹੋਏ ਪੀ.ਐੱਮ. 'ਤੇ ਤੰਜ਼ ਕੱਸਿਆ। ਇਸ ਤੋਂ ਪਹਿਲਾਂ ਬਿਹਾਰ ਦੇ ਕਟਿਹਾਰ 'ਚ ਵੀ ਸਿੱਧੂ ਭਾਈਚਾਰਾ ਵਿਸ਼ੇਸ਼ ਤੋਂ ਵੋਟ ਦੀ ਅਪੀਲ ਕਰ ਕੇ ਵਿਵਾਦਾਂ 'ਚ ਘਿਰ ਗਏ ਸਨ।

ਮੰਚ 'ਤੇ ਕੀਤੀ ਰਾਮਦੇਵ ਦੀ ਨਕਲ
ਅਹਿਮਦਾਬਾਦ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਕਿਹਾ,''ਅਰੇ ਨਰਿੰਦਰ ਮੋਦੀ ਇਹ ਰਾਸ਼ਟਰ ਭਗਤੀ ਹੈ ਤੁਹਾਡੀ ਕਿ ਪੇਟ ਖਾਲੀ ਹੈ ਅਤੇ ਯੋਗਾ ਕਰਵਾਇਆ ਜਾ ਰਿਹਾ ਹੈ, ਬਾਬਾ ਰਾਮਦੇਵ ਹੀ ਬਣਾ ਦਿਓ ਸਾਰਿਆਂ ਨੂੰ।'' ਇਹੀ ਨਹੀਂ ਉਨ੍ਹਾਂ ਨੇ ਮੰਚ ਤੋਂ ਰਾਮਦੇਵ ਦੀ ਨਕਲ ਕਰਦੇ ਹੋਏ ਅੱਗੇ ਕਿਹਾ,''ਪੇਟ ਖਾਲੀ ਹੈ ਅਤੇ ਯੋਗਾ ਕਰਵਾਇਆ ਜਾ ਰਿਹਾ ਹੈ ਤੇ ਜੇਬ ਖਾਲੀ ਹੈ ਖਾਤੇ ਖੁੱਲ੍ਹਵਾਇਆ ਜਾ ਰਿਹਾ ਹੈ। ਇਹ ਤੁਹਾਡੀ ਰਾਸ਼ਟਰ ਭਗਤੀ ਹੈ।''

ਸਿੱਧੂ 'ਤੇ ਐੱਫ.ਆਈ.ਆਰ. ਦਰਜ
ਇਸ ਤੋਂ ਪਹਿਲਾਂ ਬਿਹਾਰ ਦੇ ਕਟਿਹਾਰ 'ਚ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਵਿਸ਼ੇਸ਼ ਭਾਈਚਾਰੇ ਤੋਂ ਵੋਟ ਅਪੀਲ ਕੀਤੀ ਸੀ, ਜਿਸ ਕਾਰਨ ਉਨ੍ਹਾਂ 'ਤੇ ਐੱਫ.ਆਈ.ਆਰ. ਵੀ ਦਰਜ ਹੋ ਗਈ ਹੈ। ਇਕ ਰੈਲੀ ਦੌਰਾਨ ਸਿੱਧੂ ਨੇ ਕਿਹਾ ਸੀ,''ਮੈਂ (ਮੁਸਲਿਮ ਸਮਾਜ ਨੂੰ) ਤੁਹਾਨੂੰ ਚਿਤਾਵਨੀ ਦੇਣ ਆਇਆ ਹੈ। ਇਹ ਤੁਹਾਨੂੰ ਵੰਡ ਰਹੇ ਹਨ। ਇਹ ਓਵੈਸੀ (ਅਸਦੁਦੀਨ ਓਵੈਸੀ) ਵਰਗੇ ਲੋਕਾਂ ਨੂੰ ਲੈ ਕੇ ਇਕ ਨਵੀਂ ਪਾਰਟੀ ਨਾਲ ਖੜ੍ਹੀ ਕਰ ਕੇ ਤੁਹਾਡੇ ਲੋਕਾਂ ਦੀ ਵੋਟ ਨੂੰ ਵੰਡ ਕੇ ਜਿੱਤਣਾ ਚਾਹੁੰਦੇ ਹਨ।'' ਉਨ੍ਹਾਂ ਨੇ ਅੱਗੇ ਕਿਹਾ,''ਪਰ ਇੱਥੇ ਘੱਟ ਗਿਣਤੀ ਆਬਾਦੀ ਬਹੁਤ ਗਿਣਤੀ 'ਚ ਹੈ। ਜੇਕਰ ਤੁਸੀਂ ਇਕਜੁਟ ਹੋ ਗਏ ਤਾਂ ਫਿਰ ਮੋਦੀ ਸੁਲਟ ਜਾਵੇਗਾ, ਛੱਕਾ ਲੱਗ ਜਾਵੇਗਾ। ਮੈਂ ਜਦੋਂ ਜਵਾਨ ਸੀ ਤਾਂ ਮੈਂ ਵੀ ਬਹੁਤ ਛੱਕਾ ਮਾਰਦਾ ਸੀ, ਅਜਿਹਾ ਛੱਕਾ ਮਾਰੋ ਕਿ ਮੋਦੀ ਨੂੰ ਇੱਥੇ ਬਾਊਂਡਰੀ ਤੋਂ ਪਾਰ ਹੋਣਾ ਪਵੇ।''

DIsha

This news is Content Editor DIsha