ਨਵਜੋਤ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਜਾਣੋ ਕੀ ਬੋਲੇ ‘ਹਰੀਸ਼ ਰਾਵਤ’

06/23/2021 7:04:51 PM

ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵਾਰ-ਵਾਰ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਸਿੱਧੂ ਦੀਆਂ ਬਿਆਨਬਾਜ਼ੀਆਂ ’ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਉਸ ਦੀ ਬਿਆਨਬਾਜ਼ੀ ਹਾਈਕਮਾਨ ਦੇ ਨੋਟਿਸ ’ਚ ਹੈ। ਮੈਂ ਵੀ ਸਿੱਧੂ ਦੇ ਬਿਆਨ ਮੰਗਵਾਏ ਹਨ। ਹਾਈਕਮਾਨ ਵਲੋਂ ਜਲਦੀ ਹੀ ਸਿੱਧੂ ਨੂੰ ਵੀ ਦਿੱਲੀ  ਬੁਲਾਇਆ ਜਾਵੇਗਾ, ਜਿਸ ਦੌਰਾਨ ਉਸ ਨਾਲ ਸਾਰੇ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਦੇ ਬਿਆਨਾਂ ਦਾ ਨੋਟਿਸ ਲਿਆ ਜਾਵੇਗਾ ਅਤੇ ਉਸ ਨੂੰ ਤਲਬ ਕਰਨ ਦੀ ਤਿਆਰੀ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਬਿਆਨਬਾਜ਼ੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਸ ਦੀ ਸਾਰੀ ਬਿਆਨਬਾਜ਼ੀ ਹਾਈਕਮਾਨ ਨੂੰ ਸੌਂਪ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ) 

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਹਾਈਕਮਾਨ ਨੇ ਕੈਪਟਨ ਨੂੰ ਚੋਣ ਵਾਅਦੇ ਪੂਰੇ ਕਰਨ ਦੀ ਡੈੱਡਲਾਈਨ ਦੇ ਦਿੱਤੀ ਹੈ, ਜਿਸ ਦੇ ਬਾਰੇ ਕੈਪਟਨ ਆਪ ਲੋਕਾਂ ਨੂੰ ਦੱਸਣਗੇ। ਉਨ੍ਹਾਂ ਕਿਹਾ ਕਿ ਕਮੇਟੀ ਨੇ ਕੈਪਟਨ ਨਾਲ 18 ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਹੈ। ਚੋਣਾਂ ਦੇ ਲਈ ਜੇਕਰ ਬਦਲਾਅ ਕਰਨੇ ਪਏ ਤਾਂ ਜ਼ਰੂਰ ਕੀਤੇ ਜਾਣਗੇ। ਚੋਣਾਂ ਜੋ ਵੀ ਕਰਨਾ ਪਿਆ, ਉਸ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

rajwinder kaur

This news is Content Editor rajwinder kaur