ਜਲੰਧਰ ਵਿਖੇ ਵਰਚੁਅਲ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਪੁੱਛੇ 3 ਸਵਾਲ

01/28/2022 4:53:23 PM

ਜਲੰਧਰ (ਵੈੱਬ ਡੈਸਕ, ਚੋਪੜਾ)—  20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੌਰੇ ’ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜਲੰਧਰ ਪਹੁੰਚ ਗਏ ਹਨ। ਇਥੇ ਪਹੁੰਚਣ ’ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਜਲੰਧਰ ਦੇ ਮਿੱਠਾਪੁਰ ਵਿਖੇ ਵ੍ਹਾਈਟ ਡਾਇਮੰਡ ਹੋਟਲ ਤੋਂ ‘ਨਵੀਂ ਸੋਚ ਨਵਾਂ ਪੰਜਾਬ’ ਅਧੀਨ ਵਰਚੂਅਲ ਰੈਲੀ ਦੀ ਸ਼ੁਰੂਆਤ ਕਰਨਗੇ। ‘ਨਵੀਂ ਸੋਚ ਨਵਾਂ ਪੰਜਾਬ’ ਅਧੀਨ ਨਵਜੋਤ ਸਿੰਘ ਸਿੱਧੂ ਨੇ ਵਰਚੁਅਲ ਰੈਲੀ ਦੌਰਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਵੇਂ ਦੌਰ ’ਚ ਨਵੀਂ ਕਹਾਣੀ ਲਿਖੀ ਜਾਵੇਗੀ, ਜੋਕਿ ਰਾਹੁਲ ਗਾਂਧੀ ਦੀ ਜ਼ੁਬਾਨੀ ਹੋਵੇਗੀ।

ਵਰਚੁਅਲ ਰੈਲੀ ਦੌਰਾਨ ਸਿੱਧੂ ਨੇ ਰਾਹੁਲ ਗਾਂਧੀ ਨੂੰ ਤਿੰਨ ਸਵਾਲ ਪੁੱਛੇ। ਰਾਹੁਲ ਗਾਂਧੀ ਨੂੰ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾ ਸਵਾਲ ਇਹ ਹੈ ਕਿ ਸਾਨੂੰ ਚਿੱਕੜ ਵਿਚੋਂ ਕੌਣ ਕੱਢੂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਸਾਨੂੰ ਕਰਜ਼ੇ ਦੀ ਦਲਦਲ ’ਚੋਂ ਕੌਣ ਬਾਹਰ ਕੌਣ ਕੱਢੇਗਾ? ਦੂਜਾ ਸਵਾਲ ਹੈ ਕਿ ਉਹ ਕਿਹੜਾ ਏਜੰਡਾ ਹੈ, ਜਿਸ ਰਾਹੀ ਕਰਜ਼ੇ ਵਿਚੋਂ ਪੰਜਾਬ ਨੂੰ ਬਾਹਰ ਕੱਢਿਆ ਜਾਵੇਗਾ? ਰੋਡਮੈਪ ਕੀ ਹੈ? ਕੀ ਝੂਠ ਬੋਲ ਕੇ ਅਤੇ ਲਾਲੀਪਾਪ ਵਿਖਾ ਕੇ ਕੱਢਣਾ ਹੈ। ਤੀਜਾ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਪੁੱਛਦੇ ਹਨ ਕਿ ਇਸ ਏਜੰਡੇ ਨੂੰ ਲਾਗੂ ਕੌਣ ਕਰੇਗਾ। ਸਿੱਧੇ ਤੌਰ ’ਤੇ ਸਪੱਸ਼ਟ ਸ਼ਬਦਾਂ ’ਚ ਉਨ੍ਹਾਂ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਆਖ਼ਿਰ ਉਹ ਕਿਹੜਾ ਚਿਹਰਾ ਹੋਵੇਗਾ, ਜੋ ਇਸ ਏਜੰਡੇ ਨੂੰ ਲਾਗੂ ਕਰੇਗਾ।  ਸਿੱਧੂ ਨੇ ਰਾਹੁਲ ਨੂੰ ਕਿਹਾ ਕਿ ਤੁਸੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੋ, ਕਾਂਗਰਸ 70 ਸੀਟਾਂ ਨਾਲ ਪੰਜਾਬ ’ਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਜੋ ਫ਼ੈਸਲਾ ਹੋਵੇਗਾ ਸਮੁੱਚੀ ਕਾਂਗਰਸ ਉਸ ਨੂੰ ਮੰਨੇਗੀ। ਕਾਂਗਰਸ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਭਰੋਸਾ ਦਿੰਦਾ ਹਾਂ ਕਿ ਭਾਵੇਂ ਨੀਹਾਂ ’ਚ ਚਿਵਣਾ ਦਿਓ ਜੇਕਰ ਉਫ਼ ਵੀ ਕਰ ਗਿਆ ਪਰ ਮੈਨੂੰ ਫ਼ੈਸਲਾ ਲੈਣ ਦੀ ਤਾਕਤ ਦੇਣਾ, ਦਰਸ਼ਨੀ ਘੋੜਾ ਨਾ ਬਣਾ ਕਰ ਰੱਖ ਦੇਣਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ

ਰਾਹੁਲ ਗਾਂਧੀ ਨੂੰ ਨਵੀਂ ਸੋਚ ਦੇ ਨਿਰਮਾਤਾ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 27 ਸਾਲਾਂ ਤੋਂ ਕਰਜ਼ਾ ਵਧਦਾ ਹੀ ਜਾ ਰਿਹਾ ਹੈ । ਪੰਜਾਬ ਵਿਚ ਇਹ ਪ੍ਰਥਾ ਚੱਲ ਰਹੀ ਹੈ ਕਿ 25 ਹਜ਼ਾਰ ਕਰੋੜ ਦਾ ਕਰਜ਼ਾ ਹਰ ਸਾਲ ਚੜ੍ਹਦਾ ਹੈ, ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਤੁਹਾਡਾ ਨਾਮ ਇਤਿਹਾਸ ’ਚ ਲਿਖਿਆ ਜਾਵੇਗਾ ਕਿਉਂਕਿ ਸਾਡੀ ਸਰਕਾਰ ਹਰ ਸਾਲ 25 ਹਜ਼ਾਰ ਕਰੋੜ ਉਤਾਰੇਗੀ। ਇਸ ਮੌਕੇ ਸਿੱਧੂ ਨੇ ਰਾਹੁਲ ਗਾਂਧੀ ਨੂੰ ਵਚਨ ਦਿੰਦੇ ਹੋਏ ਕਿਹਾ ਕਿ ਅਸੀਂ ਤਾਂ ਹਾਈਕਮਾਨ ਦੀ ਮੰਨਣੀ ਹੈ, ਰਾਹੁਲ ਗਾਂਧੀ ਜੀ ਦਾ ਫ਼ੈਸਲਾ ਜੋ ਵੀ ਹੋਵੇਗਾ, ਉਸ ਫ਼ੈਸਲੇ ਨੂੰ ਪੰਜਾਬ ਦੀ ਜਨਤਾ ਅਤੇ ਕਾਂਗਰਸ ਦੀ ਸਾਰੀ ਪਾਰਟੀ ਮੰਨੇਗੀ। ਅਸੀਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ ਅਤੇ ਅਫ਼ਸਰਸ਼ਾਹੀ ਨੂੰ ਨੱਥ ਪਾਉਣੀ ਜ਼ਰੂਰੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਬਦਲਾਅ ਦੀ ਰਾਜਨੀਤੀ ਅਤੇ ਸਿਸਟਮ ਨੂੰ ਤਬਦੀਲ ਕਰਨ ਦਾ ਰਸਤਾ ਵੇਖ ਰਿਹਾ ਹੈ। ਮੈਂ ਤੁਹਾਨੂੰ (ਰਾਹੁਲ) ਭਰੋਸਾ ਦੇ ਚੁੱਕਿਆ ਹਾਂ ਕਿ ਪੰਜਾਬ ’ਚੋਂ ਮਾਫ਼ੀਆ ਰਾਜ ਨੂੰ ਜੜ੍ਹੋਂ ਪੁੱਟ ਕੇ ਰੱਖ ਦੇਵਾਂਗੇ।
ਠੇਕੇਦਾਰੀ ਸਿਸਟਮ ਤੇ ਵੱਡੀ ਕੰਪਨੀਆਂ ਨੂੰ ਜ਼ਮੀਰ ਵੇਚ ਦਿੱਤਾ । ਵਿਧਾਨ ਸਭਾ ’ਚ ਕਾਨੂੰਨ ਵੱਡੀਆਂ-ਵੱਡੀਆਂ ਕੰਪਨੀਆਂ ਬਣਾ ਰਹੀਆਂ ਹਨ। ਵਿਧਾਇਕਾਂ ਤੱਕ ਨੂੰ ਇਨ੍ਹਾਂ ਕਾਨੂੰਨਾਂ ਦਾ ਪਤਾ ਨਹੀ ਹੁੰਦਾ। ਇਸ ਸਿਸਟਮ ਨੂੰ ਬਦਲਣ ਨੂੰ ਨਵਾਂ ਸਿਸਟਮ ਬਣਾਉਣਾ ਪਵੇਗਾ। ਸਾਬਕਾ ਮੁੱਖ ਮੰਤਰੀ ਵਾਂਗ ਕਠਪੁਤਲੀ ਨਾ ਬਣ ਕੇ 75-25 ਵਾਲੀ ਚੋਰੀ ਰੋਕਣੀ ਹੋਵੇਗੀ, ਜੇਕਰ ਅਸੀਂ 30-34 ਹਜ਼ਾਰ ਕਰੋੜ ਰੁਪਏ ਮਾਫੀਆ ਦੀ ਜੇਬ ’ਚੋਂ ਕੱਢ ਲਏ ਤਾਂ ਕੇਂਦਰ ਸਰਕਾਰ ਸਕੀਮਾਂ ’ਚ ਇਹ ਦੁੱਗਣੇ ਹੋ ਸਕਣਗੇ। ਸਿੱਧੂ ਨੇ ਕਿਹਾ ਕਿ ਜ਼ਰੂਰਤ ਹੈ ਕਿ ਅਫ਼ਸਰਸ਼ਾਹੀ ’ਤੇ ਨਕੇਲ ਕੱਸੀ ਜਾਵੇ, ਸੰਸਦ ਮੈਂਬਰ, ਮੰਤਰੀਆਂ ਅਤੇ ਵਿਧਾਇਕਾਂ ਦੀ ਸ਼ਾਨ ਬਹਾਲ ਹੋਵੇ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਲਈ ਨਹੀ ਸਗੋਂ ਆਪਣੀ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ।

ਇਹ ਵੀ ਪੜ੍ਹੋ: ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri