''ਕਾਂਗਰਸ ''ਚ ਸ਼ਾਮਲ ਹੋਣਗੇ ਸਿੱਧੂ''

08/27/2016 5:47:43 PM

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਾਰੀ ਅਟਕਲਾਂ ''ਤੇ ਵਿਰਾਮ ਲਗਾ ਦਿੱਤਾ ਹੈ। ਵੇਰਕਾ ਨੇ ਇਸ਼ਾਰਾ ਕੀਤਾ ਹੈ ਕਿ ਸਿੱਧੂ ਜਲਦ ਹੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਜਾਣਗੇ। ਵੇਰਕਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਅਮਰੀਕਾ ਵਿਚ ਹਨ ਅਤੇ ਉਨ੍ਹਾਂ ਦੇ ਵਾਪਸ ਆਉਂਦੇ ਹੀ ਉਹ ਕਾਂਗਰਸ ਵਿਚ ਸ਼ਾਮਲ ਹੋ ਜਾਣਗੇ।
ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਵਲੋਂ ਸਿੱਧੂ ਦੇ ਮਿੱਤਰ ਦੱਸੇ ਜਾਂਦੇ ਡਾਕਟਰ ਵੇਰਕਾ ਨੂੰ ਸਿੱਧੂ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਵੇਰਕਾ ਦੇ ਵਿਸ਼ਵਾਸ ਭਰੇ ਬਿਆਨਾਂ ਤੋਂ ਫਿਲਹਾਲ ਇੰਝ ਹੀ ਜਾਪ ਰਿਹਾ ਹੈ ਕਿ ਵੇਰਕਾ ਆਪਣੇ ਮਿਸ਼ਨ ਵਿਚ ਲਗਭਗ ਕਾਮਯਾਬ ਹੋ ਗਏ ਹਨ।

Gurminder Singh

This news is Content Editor Gurminder Singh