ਜਦੋਂ ਸਿੱਧੂ ਦਾ ਨਾਂ ਸੁਣ ਕੇ ਭੜਕ ਉਠੇ ਕੈਪਟਨ ਅਮਰਿੰਦਰ ਸਿੰਘ, ਦਿੱਤਾ ਖੜਕਵਾਂ ਜਵਾਬ (ਵੀਡੀਓ)

10/18/2016 7:10:43 PM

ਫਰੀਦਕੋਟ : ਸਿਆਸੀ ਗਲਿਆਰਿਆਂ ''ਚ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਨਵਜੋਤ ਸਿੰਘ ਸਿੱਧੂ ਦਾ ਨਾਂ ਸੁਣਦੇ ਹੀ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਮਿਜਾਜ਼ ਵਿਗੜ ਗਏ। ਸਿੱਧੂ ਪ੍ਰਤੀ ਅਕਸਰ ਤਲਖੀ ਭਰਿਆ ਰਵੱਈਆ ਅਪਨਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਸਿੱਧੂ ਦਾ ਨਾਂ ਸੁਣਦੇ ਹੀ ਤਿਲਮਿਲਾ ਉੱਠੇ। ਦਰਅਸਲ, ਕਿਸਾਨ ਯਾਤਰਾ ਤਹਿਤ ਕੋਟਕਪੂਰਾ ਪੁੱਜੇ ਕੈਪਟਨ ਨੂੰ ਜਦੋਂ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਖਿੱਝ ਕੇ ਜਵਾਬ ਦਿੱਤਾ ਕਿ ਉਹ ਨਵਜੋਤ ਸਿੱਧੂ ਨੂੰ ਨਹੀਂ ਚਾਹੁੰਦੇ ਹਨ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਨਾਪਸੰਦ ਕੀਤੇ ਜਾਣ ਦੀ ਗੱਲ ਕਹੀ ਹੋਵੇ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸਿੱਧੂ ਨੂੰ ਪਾਰਟੀ ''ਚ ਬਰਦਾਸ਼ਤ ਨਾ ਕਰਨ ਦਾ ਖੁਲਾਸਾ ਕਰ ਚੁੱਕੇ ਹਨ।

Gurminder Singh

This news is Content Editor Gurminder Singh