ਹਿੰਦੁਸਤਾਨ ''ਚ ਪਾਕਿ ਦਾ ਗੁਣਗਾਨ ਕਰਨ ਦੀ ਬਜਾਏ ਪਾਕਿਸਤਾਨ ਚਲੇ ਜਾਣ ਸਿੱਧੂ : ਵਿਜ

10/14/2018 12:26:22 AM

ਅੰਬਾਲਾ,(ਅਮਨ ਕਪੂਰ)— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਦ ਤੋਂ ਪਾਕਿਸਤਾਨ ਹੋ ਕੇ ਆਏ ਹਨ ਤਦ ਤੋਂ ਰਾਜਨੀਤੀ ਗਰਮਾਈ ਜਿਹੀ ਰਹਿੰਦੀ ਹੈ। ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹਰਿਆਣਾ ਦੇ ਗੱਬਰ ਕਹੇ ਜਾਣ ਵਾਲੇ ਅਤੇ ਪ੍ਰਦੇਸ਼ ਸਿਹਤ ਮੰਤਰੀ ਅਨਿਲ ਵਿਜ ਦੇ ਬਿਆਨਾਂ ਤੋਂ ਸਾਫ ਜ਼ਾਹਰ ਹੁੰਦੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਦੇ ਦੱਖਣੀ ਭਾਰਤ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਗੱਲ ਕਹਿੰਦੇ ਹੋਏ ਟਵੀਟ ਕੀਤਾ ਹੈ।
ਵਿਜ ਨੇ ਟਵੀਟ 'ਚ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਜੇਕਰ ਆਤੰਕਿਸਤਾਨ (ਪਾਕਿਸਤਾਨ) ਅਤੇ ਉਸ ਦੀ ਗੋਲੀ ਦੀ ਭਾਸ਼ਾ ਤੁਹਾਨੂੰ ਇੰਨੀ ਚੰਗੀ ਲੱਗਦੀ ਹੈ ਤਾਂ ਤੁਸੀਂ ਹਿੰਦੁਸਤਾਨ 'ਚ ਰਹਿ ਕੇ ਪਾਕਿ ਏਜੰਟ ਦੀ ਤਰ੍ਹਾਂ ਪਾਕਿਸਤਾਨ ਦਾ ਗੁਣਗਾਨ ਕਰਨ ਦੀ ਬਜਾਏ ਪਾਕਿਸਤਾਨ ਹੀ ਚੱਲੇ ਜਾਓ ਤਾਂ ਚੰਗਾ ਹੈ। 

ਉਥੇ ਹੀ ਅਨਿਲ ਵਿਜ ਨੇ ਮੀਡੀਆ ਨੂੰ ਕਿਹਾ ਕਿ ਸਿੱਧੂ ਜਦੋਂ ਤੋਂ ਪਾਕਿਸਤਾਨ 'ਚ ਇਮਰਾਨ ਖਾਨ ਦੇ ਸੰਹੁ ਚੁੱਕ ਸਮਾਰਹੋ 'ਚ ਸ਼ਾਮਲ ਹੋ ਕੇ ਪਾਕਿ ਆਰਮੀ ਚੀਫ ਦੇ ਗਲੇ ਮਿਲ ਕੇ ਆਏ ਹਨ ਤਦ ਤੋਂ ਉਨ੍ਹਾਂ ਨੂੰ ਪਾਕਿਸਤਾਨ ਚੰਗਾ ਲੱਗਣ ਲੱਗਾ ਹੈ। ਉਹ ਪਾਕਿਸਤਾਨ ਦਾ ਗੁਣਗਾਨ ਕਰ ਰਹੇ ਹਨ। ਵਿਜ ਨੇ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਹਰਿਆਣਾ ਦੇ ਖਾਣ-ਪੀਣ ਅਤੇ ਭਾਸ਼ਾ ਤੋਂ ਜ਼ਿਆਦਾ ਪਾਕਿਸਤਾਨ ਦੀ ਗੋਲੀ ਦੀ ਭਾਸ਼ਾ ਜ਼ਿਆਦਾ ਚੰਗੀ ਲੱਗ ਰਹੀ ਹੈ। ਵਿਜ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਦੇ ਏਜੰਟ ਦੀ ਤਰ੍ਹਾਂ ਹਿੰਦੁਸਤਾਨ 'ਚ ਰਹਿ ਕੇ ਪਾਕਿਸਤਾਨ ਦਾ ਪ੍ਰਚਾਰ ਕਰਨ ਦੀ ਬਜਾਏ ਪਾਕਿਸਤਾਨ ਚੱਲੇ ਜਾਣ ਚਾਹੀਦਾ ਇਹ ਚੰਗਾ ਹੈ।