ਨਵਜੋਤ ਸਿੱਧੂ ਬਣੇ ਚਾਟੂਕਾਰਾਂ ਦੇ ਸਰਦਾਰ : ਕ੍ਰਿਸ਼ਨ ਨਾਗਪਾਲ

08/21/2018 1:04:00 AM

ਅਬੋਹਰ, (ਸੁਨੀਲ)–ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਵੱਲੋਂ ਨਵੇਂ ਬਣੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ ਦੌਰਾਨ ਪਾਕਿ ਫੌਜ ਦੇ ਮੁਖੀ ਕੁਮਾਰ ਜਾਵੇਦ ਬਾਜਵਾ  ਨਾਲ ਮਿੱਤਰਤਾਪੂਰਵਕ ਗਲੇ ਮਿਲਣ  ’ਤੇ ਕਟਾਕਸ਼ ਕਰਦੇ ਹੋਏ ਮਾਰਕੀਟ ਕਮੇਟੀ ਅਬੋਹਰ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਨਾਗਪਾਲ ਨੇ ਕਿਹਾ ਕਿ ਦੇਸ਼ ਭਗਤੀ ਦੀ ਸੀਮਾ ਨੂੰ ਤਾਰ-ਤਾਰ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਚਾਟੂਕਾਰਾਂ ਦੇ ਸਰਦਾਰ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਤੇ ਅਹੁਦੇ ਦੀ ਲਾਲਸਾ ’ਚ ਨਵਜੋਤ ਸਿੰਘ ਸਿੱਧੂ ਅਜਿਹੀ ਹਰਕਤ ਕਰ ਗਏ ਕਿ ਉਨ੍ਹਾਂ ਦੀ ਆਪਣੀ ਪਾਰਟੀ  ਨਾਲ ਸਬੰਧਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ’ਚ ਬੇਹੱਦ ਡਿੱਗੀ ਹੋਈ ਹਰਕਤ ਕੀਤੀ ਹੈ, ਜਿਸ  ਲਈ ਉਨ੍ਹਾਂ ਨੂੰ ਦੇਸ਼ ਦੇ ਸੈਨਿਕਾਂ, ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੇ ਪੂਰੇ ਭਾਰਤ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।