ਨਵਜੋਤ ਸਿੱਧੂ ਨੂੰ 3 ਵੱਡੇ ਕਾਰਨਾਂ ਕਰਕੇ ਅਦਾਲਤ ਨੇ ਕੀਤਾ ਬਰੀ (ਵੀਡੀਓ)

05/15/2018 3:57:06 PM

ਨਵੀਂ ਦਿੱਲੀ/ਚੰਡੀਗੜ੍ਹ : ਸੁਪਰੀਮ ਕੋਰਟ ਵਲੋਂ ਰੋਡ ਰੇਜ ਮਾਮਲੇ 'ਚ 30 ਸਾਲਾਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਨਵਜੋਤ ਸਿੱਧੂ ਦੇ ਵਕੀਲ ਸੁਧੀਰ ਵਾਲੀਆ ਨੇ ਦੱਸਿਆ ਕਿ ਅਦਾਲਤ ਵਲੋਂ ਨਵਜੋਤ ਸਿੱਧੂ ਨੂੰ ਬਰੀ ਕਰਨ ਦੇ 3 ਮੁੱਖ ਕਾਰਨ ਸਨ।
ਪਹਿਲਾਂ ਤਾਂ ਇਹ ਮਾਮਲਾ ਸਾਲ 1988 ਦਾ ਹੈ, ਦੂਜਾ ਕਿ ਨਵਜੋਤ ਸਿੰਘ ਸਿੱਧੂ ਅਤੇ ਦੂਜੀ ਧਿਰ ਵਿਚਕਾਰ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਸੀ ਅਤੇ ਤੀਜਾ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਹਥਿਆਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ 1000 ਰੁਪਏ ਜ਼ੁਰਮਾਨੇ ਸਮੇਤ ਬਰੀ ਕਰ ਦਿੱਤਾ।