ਨਵਜੋਤ ਸਿੱਧੂ ਵਲੋਂ ਪੰਜਾਬ ਸਰਕਾਰ ਦਾ 'ਪਲਾਨ 2018' ਜਾਰੀ (ਵੀਡੀਓ)

01/03/2018 6:04:33 PM

ਚੰਡੀਗੜ੍ਹ (ਰਮਨਦੀਪ ਸੋਢੀ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਰਕਾਰ ਦਾ 'ਪਲਾਨ 2018' ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਲੋਕਲ ਬਾਡੀਜ਼ ਦੇ ਕੰਮਾਂ ਦਾ ਪਿਛਲੇ 10 ਸਾਲਾਂ ਦਾ ਫਾਰੈਂਸਿਕ ਆਡਿਟ ਕਰਵਾਇਆ ਜਾਵੇਗਾ ਅਤੇ ਇਸ ਦੇ ਲਈ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਹੈ। ਇਸ ਮੌਕੇ ਸਿੱਧੂ ਨੇ ਸਰਕਾਰ ਵਲੋਂ ਲਏ ਗਏ ਫੈਸਲਿਆਂ ਅਤੇ ਨਵੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।  ਸਿੱਧੂ ਨੇ ਕਿਹਾ ਕਿ ਸਾਰੀਆਂ ਇਮਾਰਤਾਂ ਦੇ ਨਕਸ਼ੇ 3 ਮਹੀਨਿਆਂ ਤੱਕ ਆਨਲਾਈਨ ਚਾੜ੍ਹ ਦਿੱਤੇ ਜਾਣਗੇ। ਆਓ ਇਕ ਝਾਤ ਪਾਉਂਦੇ ਹਾਂ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ ਗਈਆਂ ਖਾਸ ਗੱਲਾਂ 'ਤੇ—

  • ਸੀਵਰੇਜ ਦੀ ਸਮੱਸਿਆ ਦੀ ਨਿਜਾਤ ਲਈ ਕੰਮ ਕਰ ਰਹੇ ਹਾਂ
  • ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ ਰਿਪੋਰਟ ਪੇਸ਼ ਕਰਾਂਗੇ
  • ਪੰਜਾਬ ਲਈ ਕੇਂਦਰ ਅੱਗੇ ਝੁਕਣਾ ਵੀ ਪਵੇ ਤਾਂ ਕੋਈ ਗੱਲ ਨਹੀਂ
  • ਕੇਂਦਰ ਦੇ ਸਹਿਯੋਗ ਨਾਲ ਹੀ ਕਰ ਰਹੇ ਹਾਂ ਵਿਕਾਸ
  • ਕੇਂਦਰ ਕੋਲ ਮੰਗਣ ਜਾਣਾ ਤਾਂ ਆਕੜ ਲਾਹ ਕੇ ਕਿੱਲੀ 'ਤੇ ਟੰਗਣੀ ਪਵੇਗੀ
  • ਨਗਰ ਨਿਗਮ ਚੋਣਾਂ 'ਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ