ਨਵੇਂ ਸਾਲ ''ਚ ਸਿੱਧੂ ਦੇਣਗੇ ਪੰਜਾਬੀਆਂ ਨੂੰ ਖਾਸ ਤੋਹਫਾ

12/27/2017 4:17:13 PM

ਖੰਨਾ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਉਣ ਵਾਲੇ ਸੈਸ਼ਨ 'ਚ ਪੰਜਾਬੀਆਂ ਲਈ ਖਾਸ ਤੋਹਫੇ ਦੀ ਪੇਸ਼ਕਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡਾ ਸਮਾਂ ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਅਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਕਾਸ ਦੀ ਝੰਡੀ ਜ਼ਰੂਰ ਲਹਿਰਾਵਾਂਗੇ। ਉਨ੍ਹਾਂ ਨੇ ਕਿਹਾ ਸਾਰੇ ਪੰਜਾਬ ਦਾ ਵਿਕਾਸ ਕਰਨਾ ਕਾਂਗਰਸ ਦੀ ਜ਼ਿੰਮੇਵਾਰੀ ਹੈ ਅਤੇ ਅਸੀਂ ਆਪਣੀ ਇਹ ਜ਼ਿੰਮੇਵਾਰੀ ਬਖੂਬੀ ਨਿਭਾਵਾਂਗੇ। ਸਿੱਧੂ ਨੇ ਕਿਹਾ ਕਿ ਸਾਨੂੰ ਵਿਰਾਸਤ 'ਚ ਕਰਜ਼ੇ ਵਾਲਾ ਮਾਹੌਲ ਮਿਲਿਆ ਹੈ, ਜਿਸ ਲਈ ਅਸੀਂ 3 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਅਸੀਂ ਵਿਰਾਸਤ 'ਚ ਮਿਲੀ ਮੰਦਹਾਲੀ, ਕਰਜ਼ਾ, ਆਰਥਿਕ ਸੁਸਤੀ ਨੂੰ ਦਿਨੋਂ-ਦਿਨ ਸੁਧਾਰਦੇ ਜਾਵਾਂਗੇ।