ਟੀ. ਵੀ. ਸ਼ੋਅ ਛੱਡਣ ਲਈ ਤਿਆਰ ਨਵਜੋਤ ਸਿੰਘ ਸਿੱਧੂ!

03/21/2017 4:43:42 PM

ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਟੀ. ਵੀ. ਸ਼ੋਅ ਵਿਚ ਕੰਮ ਕੀਤੇ ਜਾਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸਿੱਧੂ ਨੇ ਸਾਫ ਕੀਤਾ ਹੈ ਕਿ ਜੇਕਰ ਇਸ ਮਾਮਲੇ ''ਚ ਕਾਨੂੰਨੀ ਤੌਰ ''ਤੇ ਕੋਈ ਰੁਕਾਵਟ ਹੋਈ ਤਾਂ ਉਹ ਟੀ. ਵੀ. ਸ਼ੋਅ ਛੱਡਣ ਲਈ ਵੀ ਤਿਆਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਟੀ. ਵੀ. ਸ਼ੋਅ ''ਚ ਹਿੱਸਾ ਲੈਣ ਨੂੰ ਲੈ ਕੇ ਸੂਬੇ ਦੇ ਐਡਵੋਕੇਟ ਜਨਰਲ ਤੋਂ ਰਾਏ ਮੰਗੀ ਹੈ ਅਤੇ ਉਨ੍ਹਾਂ ਦੀ ਰਾਏ ਤੋਂ ਬਾਅਦ ਹੀ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਹੁਦੇ ਨੂੰ ਲੈ ਕੇ ਕੋਈ ਫੈਸਲਾ ਕਰਨਗੇ। ਸਿੱਧੂ ਨੇ ਕਿਹਾ ਕਿ ਉਹ ਆਈ. ਪੀ. ਐੱਲ. ਦੇ ਸਾਰੇ ਪ੍ਰੋਗਰਾਮ ਪਹਿਲਾਂ ਹੀ ਛੱਡ ਚੁੱਕੇ ਹਨ ਅਤੇ ਟੀ. ਵੀ. ''ਤੇ ਉਨ੍ਹਾਂ ਦਾ ਇਹ ਪ੍ਰੋਗਰਾਮ ਹਫਤੇ ''ਚ ਸਿਰਫ ਇਕ ਦਿਨ ਹੋਵੇਗਾ। ਸਿੱਧੂ ਬਤੌਰ ਮੰਤਰੀ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਸ਼ਨੀਵਾਰ ਸ਼ਾਮ ਸ਼ੋਅ ਦੀ ਸ਼ੂਟਿੰਗ ਲਈ ਮੁੰਬਈ ਜਾਇਆ ਕਰਨਗੇ ਅਤੇ ਅਗਲੇ ਦਿਨ ਸਵੇਰੇ ਵਾਪਸ ਆ ਜਾਇਆ ਕਰਨਗੇ। ਨਵਜੋਤ ਸਿੰਘ ਸਿੱਧੂ ਦੇ ਮੰਤਰੀ ਦੇ ਅਹੁਦੇ ''ਤੇ ਰਹਿਣ ਨੂੰ ''ਆਫਿਸ ਆਫ ਪ੍ਰਾਫਿਟ'' ਦੇ ਦਾਇਰੇ ''ਚ ਵੀ ਦੱਸਿਆ ਜਾ ਰਿਹਾ ਹੈ ਪਰ ਸਿੱਧੂ ਨੇ ਸਾਫ ਕੀਤਾ ਕਿ ਉਹ ਆਪਣੇ ਇਸ ਪ੍ਰੋਗਰਾਮ ਲਈ ਨਾ ਤਾਂ ਸਰਕਾਰ ਦੇ ਕਿਸੇ ਦਫਤਰ ਦਾ ਇਸਤੇਮਾਲ ਕਰ ਰਹੇ ਹਨ ਅਤੇ ਨਾ ਹੀ ਸਰਕਾਰ ਪਾਸੋਂ ਇਸ ਕੰਮ ਲਈ ਕੋਈ ਪੈਸਾ ਲੈ ਰਹੇ ਹਨ। ਲਿਹਾਜਾ ਉਨ੍ਹਾਂ ਦਾ ਟੀ. ਵੀ. ਸ਼ੋਅ ''ਚ ਹਿੱਸਾ ਲੈਣ ''ਆਫਿਸ ਆਫ ਪ੍ਰਾਫਿਟ'' ਦੇ ਦਾਇਰੇ ''ਚ ਨਹੀਂ ਆਉਂਦਾ।

Babita Marhas

This news is News Editor Babita Marhas