ਵੱਡੀ ਖ਼ਬਰ : ''ਕੈਪਟਨ-ਸਿੱਧੂ'' ਵਿਚਕਾਰ ਗਿਲੇ-ਸ਼ਿਕਵੇ ਦੂਰ, ਕਿਸੇ ਵੀ ਵੇਲੇ ਖ਼ਤਮ ਹੋ ਸਕਦੈ ਸੱਤਾ ਤੋਂ ਬਨਵਾਸ

10/22/2020 9:57:54 AM

ਚੰਡੀਗੜ੍ਹ, ਜਲੰਧਰ (ਨਰੇਸ਼) : ਪਿਛਲੇ ਕਰੀਬ ਡੇਢ ਸਾਲ ਤੋਂ ਪੰਜਾਬ ਦੀ ਸੱਤਾ ਤੋਂ ਬੇਦਖ਼ਲ ਚੱਲ ਰਹੇ ਕਾਂਗਰਸ ਦੇ ਤੇਜ਼-ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਦੁਸਹਿਰੇ ਤੋਂ ਬਾਅਦ ਕਿਸੇ ਵੀ ਸਮੇਂ ਸੱਤਾ 'ਚ ਵਾਪਸੀ ਹੋ ਸਕਦੀ ਹੈ। ਮੰਗਲਵਾਰ ਨੂੰ ਵਿਧਾਨ ਸਭਾ 'ਚ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੇ ਜਾਣ ਤੋਂ ਬਾਅਦ ਦੋਹਾਂ ਨੇਤਾਵਾਂ ਦਰਮਿਆਨ ਗਿਲੇ-ਸ਼ਿਕਵੇ ਦੂਰ ਹੋ ਗਏ, ਜਿਸ ਤੋਂ ਬਾਅਦ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਨਾਲ ਉਨ੍ਹਾਂ ਦੇ ਫਾਰਮ ਹਾਊਸ ਵਿਖੇ ਮੁਲਾਕਾਤ ਹੋਈ ਹੈ।

ਇਹ ਵੀ ਪੜ੍ਹੋ : ਆਟੋ 'ਚ ਬੈਠੀ ਕੁੜੀ ਨਾਲ ਚਾਲਕ ਦੀ ਹੈਵਾਨੀਅਤ, ਪਹਿਲਾਂ ਮਾਰਿਆ ਪੇਚਕਸ ਫਿਰ ਕੀਤੀ ਗੰਦੀ ਕਰਤੂਤ

ਇਸ ਮੁਲਾਕਾਤ ਦੌਰਾਨ ਸਿੱਧੂ ਦੀ ਕੈਬਨਿਟ 'ਚ ਵਾਪਸੀ ਲਈ 2 ਫਾਰਮੂਲਿਆਂ 'ਤੇ ਚਰਚਾ ਹੋਈ ਹੈ। ਪਹਿਲੇ ਫਾਰਮੂਲੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੈ, ਜਦੋਂ ਕਿ ਇਕ ਹੋਰ ਫਾਰਮੂਲੇ ਤਹਿਤ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ ਹੈ।

ਇਹ ਵੀ ਪੜ੍ਹੋ : ਮੋਗਾ ਦੇ ਵਿਧਾਇਕ 'ਹਰਜੋਤ ਕਮਲ' ਹਾਦਸੇ ਦਾ ਸ਼ਿਕਾਰ, ਹਸਪਤਾਲ 'ਚ ਦਾਖ਼ਲ

ਹਾਲਾਂਕਿ ਦੋਵੇਂ ਹੀ ਪੱਖ ਇਸ ਮਾਮਲੇ 'ਚ ਅਧਿਕਾਰਤ ਤੌਰ 'ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਪਰ 'ਜਗਬਾਣੀ' ਦੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਇਸ ਦਿਸ਼ਾ 'ਚ ਅਗਲੇ ਹਫਤੇ ਫ਼ੈਸਲਾ ਹੋ ਸਕਦਾ ਹੈ ਅਤੇ ਦੋਹਾਂ ਨੇਤਾਵਾਂ ਦੀ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਦਿੱਲੀ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਇਸ 'ਤੇ ਆਖ਼ਰੀ ਫ਼ੈਸਲਾ ਹੋ ਸਕਦਾ ਹੈ। ਰਾਹੁਲ ਗਾਂਧੀ ਫਿਲਹਾਲ ਕੇਰਲ ਦੇ ਦੌਰੇ 'ਤੇ ਹਨ ਅਤੇ ਵੀਰਵਾਰ ਸ਼ਾਮ ਤੱਕ ਉਨ੍ਹਾਂ ਦੇ ਦਿੱਲੀ ਪੁੱਜਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਮੁਲਾਜ਼ਮਾਂ ਨੂੰ ਲੱਗੇਗਾ ਰਗੜਾ, ਲਾਗੂ ਹੋਵੇਗਾ 7ਵਾਂ ਪੇਅ-ਕਮਿਸ਼ਨ

ਇਸ ਤੋਂ ਬਾਅਦ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦੇ ਕਾਰਨ ਦਿੱਲੀ 'ਚ ਮੁਲਾਕਾਤ ਸੰਭਵ ਨਹੀਂ ਹੋ ਸਕੇਗੀ। ਲਿਹਾਜਾ ਅਗਲੇ ਹਫ਼ਤੇ ਕਿਸੇ ਵੀ ਦਿਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਦਾ ਸੱਤਾ ਤੋਂ ਬਨਵਾਸ ਖ਼ਤਮ ਹੋ ਸਕਦਾ ਹੈ। ਹਾਲਾਂਕਿ ਸਿੱਧੂ ਕੈਬਨਿਟ 'ਚ ਦਮਦਾਰ ਮੰਤਰਾਲੇ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਮੰਗ ਕਰ ਰਹੇ ਹਨ ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਦੋਹਾਂ ਪੱਖਾਂ 'ਚੋਂ ਕਿਹੜਾ ਲਚੀਲਾ ਰੁਖ ਅਪਣਾਉਂਦਾ ਹੈ।


 

Babita

This news is Content Editor Babita