ਸ੍ਰੀ ਨਨਕਾਣਾ ਸਾਹਿਬ ''ਤੇ ਹਮਲੇ ਤੋਂ ਬਾਅਦ ਨਿਸ਼ਾਨੇ ''ਤੇ ''ਨਵਜੋਤ ਸਿੱਧੂ''

01/04/2020 6:45:15 PM

ਚੰਡੀਗੜ੍ਹ : ਪਾਕਿਸਤਾਨ 'ਚ ਸਿੱਖ ਧਰਮ ਦੇ ਪਵਿੱਤਰ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਵਲੋਂ ਗੁਰਦੁਆਰਾ ਸਾਹਿਬ 'ਚ ਤੋੜ-ਭੰਨ ਦੀ ਘਟਨਾ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ ਪਰ ਇਸ ਘਟਨਾ 'ਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ।

ਟਵਿੱਟਰ 'ਤੇ ਨਵਜੋਤ ਸਿੱਧੂ ਇਸ ਮਾਮਲੇ ਸਬੰਧੀ ਜੰਮ ਕੇ ਟਰੋਲ ਹੋ ਰਹੇ ਹਨ। ਟਵਿੱਟਰ ਯੂਜ਼ਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਨਵਜੋਤ ਸਿੱਧੂ ਅਜੇ ਤੱਕ ਚੁੱਪ ਕਿਉਂ ਹਨ ਅਤੇ ਕਿੱਥੇ ਗਏ ਹਨ। ਲੋਕਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਹੁਣ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੀ ਕੋਈ ਸਲਾਹ ਕਿਉਂ ਨਹੀਂ ਦੇ ਰਹੇ। ਦੱਸਣਯੋਗ ਹੈ ਕਿ ਜਦੋਂ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਗਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਇਮਰਾਨ ਖਾਨ ਇਕ ਅਮਨ ਪਸੰਦ ਨੇਤਾ ਹਨ। ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਲੋਕਾਂ ਨੇ ਨਵਜੋਤ ਸਿੱਧੂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਹੁਣ ਇਕ ਅਮਨ ਪਸੰਦ ਨੇਤਾ ਦੇ ਦੇਸ਼ 'ਚ ਅਜਿਹਾ ਕਿਉਂ ਹੋ ਗਿਆ।

Babita

This news is Content Editor Babita