ਮੇਰੀ ਘਰ ਵਾਲੀ ਕੋਈ ਸਟਿਪਣੀ ਨਹੀਂ : ਸਿੱਧੂ (ਵੀਡੀਓ)

04/05/2019 1:18:43 PM

ਜਲੰਧਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੱਜ 'ਜਗ ਬਾਣੀ' ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਹਾਈ ਕਮਾਂਡ ਵਲੋਂ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਲੜਾਏ ਜਾਣ ਦੇ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਕੋਈ ਸਟਿਪਣੀ ਨਹੀਂ ਹੈ, ਜਿਸ ਨੂੰ ਜਿਥੇ ਚਾਹਿਆ ਉਥੇ ਫਿੱਟ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਚੋਣ ਉਥੋਂ ਲੜਦੇ ਹਾਂ, ਜਿਥੇ ਅਸੀਂ ਜਸਟਿਸ ਕਰ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਲਈ ਲੜਦੇ ਹਾਂ, ਪੰਜਾਬ ਦੇ ਲੋਕਾਂ ਲਈ ਲੜਦੇ ਹਾਂ। ਵਿਰੋਧੀਆਂ ਬਾਰੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਲੋਂ ਲੋਕਤੰਤਰ ਨੂੰ ਟਰੋਲ ਤੰਤਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਗਜ਼ੀ ਪਹਿਲਵਾਨ ਹਨ, ਜਿਹੜੇ ਕਿ ਚੋਣਾਂ ਦੀ ਲੜਾਈ ਕਮਰਿਆਂ 'ਚ ਬੈਠ ਕੇ ਕੰਪਿਊਟਰਾਂ 'ਤੇ ਲੜੀ ਜਾਂਦੇ ਹਨ। ਸਿੱਧੂ ਨੇ ਕਿਹਾ ਕਿ ਚੋਣਾਂ ਦੀ ਲੜਾਈ ਕਮਰਿਆਂ 'ਚ ਬੈਠ ਕੇ ਕੰਪਿਊਟਰਾਂ 'ਤੇ ਨਹੀਂ ਲੜੀ ਜਾਂਦੀ ਹੈ, ਉਹ ਲੋਕਾਂ ਵਿਚਾਲੇ ਲੜੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੌਂਕੀਦਾਰ ਸ਼ਬਦ 'ਤੇ ਤੰਜ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਚੌਕੀਦਾਰ ਕਿਸੇ ਗਰੀਬ ਘਰ ਦੇ ਬਾਹਰ ਨਹੀਂ ਹੁੰਦਾ, ਉਹ ਅਮੀਰਾਂ ਦੇ ਘਰ ਦੇ ਬਾਹਰ ਹੁੰਦਾ ਹੈ। ਇਸੇ ਤਰ੍ਹਾਂ ਮੋਦੀ ਵੀ ਵੱਡੇ-ਵੱਡੇ ਪੂੰਜੀਪਤੀਆਂ ਦਾ ਚੌਕੀਦਾਰ ਹੈ। ਆਪਣੇ ਵਲੋਂ ਪਾਰਟੀ ਲਈ ਪ੍ਰਚਾਰ ਸ਼ੁਰੂ ਕਰਨ ਬਾਰੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਲੀਡਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਬੁਲਾਇਆ ਹੈ ਅਤੇ ਅਗਲੇ ਕੁੱਝ ਦਿਨਾਂ 'ਚ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਜਿਸ ਤਰ੍ਹਾਂ ਉਨ੍ਹਾਂ ਦੇ ਲੀਡਰ ਦਾ ਹੁਕਮ ਹੋਵਗਾ, ਉਸ ਨੂੰ ਨਿਭਾਇਆ ਜਾਵੇਗਾ।