ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ''ਚ ਲੱਗੇ ਸਿੱਧੂ ਖਿਲਾਫ ਪੋਸਟਰ

06/22/2019 6:38:17 PM

ਲੁਧਿਆਣਾ : ਮੋਹਾਲੀ ਦੇ ਫੇਜ਼ 3 ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਪੋਸਟਰ ਲੱਗਣ ਤੋਂ ਬਾਅਦ ਹੁਣ ਲੁਧਿਆਣਾ ਵਿਚ ਵੀ ਸਿੱਧੂ ਖਿਲਾਫ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਹੁਣ ਉਹ ਸਿਆਸਤ ਕਦੋਂ ਛੱਡਣਗੇ? ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਜਾਂਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਇਹ ਪੋਸਟਰ ਲਗਾਏ ਗਏ ਹਨ। ਪੋਸਟਰ ਕਿਸ ਵਿਅਕਤੀ ਵਲੋਂ ਲਗਾਏ ਗਏ ਹਨ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

ਫਿਲਹਾਲ ਖਬਰਾਂ ਇਹ ਵੀ ਹਨ ਕਿ ਰਾਹੁਲ ਗਾਂਧੀ ਦੇ ਦਰਬਾਰ 'ਚ ਵੀ ਸਿੱਧੂ ਦੀ ਸੁਣਵਾਈ ਨਹੀਂ ਹੋਈ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਰਾਹੁਲ ਦੇ ਬੁਲਾਵੇ ਦੀ ਉਡੀਕ 'ਚ ਬੈਠੇ ਸਿੱਧੂ ਨੂੰ ਬੇਰੰਗ ਮੁੜਨਾ ਪਿਆ ਹੈ। ਭਾਵੇਂ ਸਿੱਧੂ ਅਜੇ ਤਕ ਦਿੱਲੀ ਹੀ ਹਨ ਅਤੇ ਪੰਜਾਬ ਨਹੀਂ ਆਏ ਹਨ ਪਰ ਬਾਵਜੂਦ ਇਸ ਦੇ ਰਾਹੁਲ ਗਾਂਧੀ ਵਲੋਂ ਸਿੱਧੂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ ਹੈ। ਦੂਜੇ ਪਾਸੇ ਅੱਧਾ ਮਹੀਨਾ ਲੰਘਣ ਦੇ ਬਾਵਜੂਦ ਵੀ ਸਿੱਧੂ ਵਲੋਂ ਮਹਿਕਮਾ ਨਾ ਸਾਂਭੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦਾ ਕਾਰਜਭਾਰ ਫਿਲਹਾਲ ਆਪਣੇ ਹੱਥਾਂ 'ਚ ਲੈ ਲਿਆ ਹੈ। ਫਿਲਹਾਲ ਇਨ੍ਹਾਂ ਵਿਵਾਦਾਂ ਦਰਮਿਆਨ ਇਹ ਨਵੇਂ ਪੋਸਟਰ ਸਿੱਧੂ ਦੀਆਂ ਮੁਸ਼ਕਿਲਾਂ ਹੋਰ ਵਧਾ ਸਕਦੇ ਹਨ।

Gurminder Singh

This news is Content Editor Gurminder Singh