ਨਵਜੋਤ ਸਿੰਘ ਸਿੱਧੂ ਬਾਰੇ ਇਹ ਕੀ ਬੋਲ ਗਏ ਬੀਬੀ ਜਗੀਰ ਕੌਰ, ਵੀਡੀਓ ''ਚ ਸੁਣੋ ਵਿਵਾਦਤ ਬਿਆਨ

07/26/2016 7:14:34 PM

ਹੁਸ਼ਿਆਰਪੁਰ : ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਰਾਜ ਸਭਾ ਦੀ ਮੈਂਬਰੀ ''ਚੋਂ ਅਸਤੀਫਾ ਦੇਣ ਵਾਲੇ ਆਗੂ ਨਵਜੋਤ ਸਿੰਘ ਸਿੱਧੂ ''ਤੇ ਵਿਵਾਦਤ ਬਿਆਨ ਦਿੱਤਾ ਹੈ। ਹੁਸ਼ਿਆਪਰੁ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਨੇ ਕਿਹਾ ਕਿ ਸਿੱਧੂ ਰਾਜ ਸਭਾ ਵਿਚ ਗਿਆ ਉਥੇ ਕੀ ਪੂਰੀਆਂ ਪਾ ਲਈਆਂ, ਲੋਕ ਸਭਾ ਵਿਚ ਗਿਆ ਉਥੇ ਪੰਜਾਬ ਲਈ ਕੀ ਕੀਤਾ। ਬੀਬੀ ਨੇ ਕਿਹਾ ਕਿ ਸਿੱਧੂ ਸਿਰਫ ਹਾਸਿਆਂ ਵਾਲੇ ਨਾਟਕਾਂ ਵਿਚ ਹਾ-ਹਾ ਹੀ ਕਰ ਸਕਦਾ ਹੈ। ਬੀਬੀ ਨੇ ਸਿੱਧੂ ''ਤੇ ਹਮਲਾ ਕਰਦੇ ਹੋਏ ਕਿਹਾ ਕਿ ਚੁਟਕਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ, ਲੋਕਾਂ ਦੇ ਕੰਮ ਕਰਨ ਨਾਲ ਵਿਕਾਸ ਹੁੰਦਾ ਹੈ।
ਇਸ ਦੌਰਾਨ ਜਦੋਂ ਬੀਬੀ ਕੋਲੋਂ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ''ਚ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਭੰਡਾ ਦੀ ਪਾਰਟੀ ਹੈ। ਬੀਬੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਸ ਦਾ ਵੀ ਇਹੋ ਹਾਲ ਹੋਣਾ ਧੋਬੀ ਦਾ ਕੁੱਤਾ ਨਾ ਘਰ ਦਾ ਘਾਟ ਦਾ।

Gurminder Singh

This news is Content Editor Gurminder Singh