ਨਵਜੋਤ ਸਿੱਧੂ ਵੱਲੋਂ ਭਗਵੰਤ ਮਾਨ ਨੂੰ ਸ਼ੁੱਭ ਇੱਛਾਵਾਂ, ਟਵੀਟ ਕਰ ਆਖੀ ਵੱਡੀ ਗੱਲ

03/17/2022 11:05:01 AM

ਅੰਮ੍ਰਿਤਸਰ : ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ ’ਤੇ ਸ਼ੁੰਭ ਇੱਛਾਵਾਂ ਦਿੱਤੀਆਂ। ਸਿੱਧੂ ਨੇ ਭਗਵੰਤ ਮਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਗਵੰਤ ਮਾਨ ਨਵੇਂ ਮਾਫੀਆ ਵਿਰੋਧੀ ਯੁੱਗ ਦੀ ਸ਼ੁਰੂਆਤ ਕਰਨਗੇ ਅਤੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਗੇ। ਸਿੱਧੂ ਨੇ ਟਵੀਟ ਕਰਕੇ ਕਿਹਾ, ‘‘ਸਭ ਤੋਂ ਖੁਸ਼ਨਸੀਬ ਵਿਅਕਤੀ ਉਹ ਹੈ, ਜਿਸ ਤੋਂ ਕੋਈ ਵੀ ਉਮੀਦ ਨਹੀਂ ਕਰਦਾ। ਭਗਵੰਤ ਮਾਨ ਨੇ ਪੰਜਾਬ ’ਚ ਉਮੀਦਾਂ ਦੇ ਪਹਾੜ ਨਾਲ ਪੰਜਾਬ ’ਚ ਨਵਾਂ ਮਾਫੀਆ ਵਿਰੋਧੀ ਯੁੱਗ ਦੀ ਸ਼ੁਰੂਆਤ ਕੀਤੀ। ਉਮੀਦ ਹੈ ਕਿ ਉਹ ਲੋਕ ਪੱਖੀ ਨੀਤੀਆਂ ਨਾਲ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਦੇ ਰਾਹ 'ਤੇ ਲਿਆਉਣਗੇ।’’ਸਿੱਧੂ ਨੇ ਇਸ ਦੇ ਨਾਲ ਹੀ ਲਿਖਿਆ – ਹਮੇਸ਼ਾ ਵਧੀਆ ਕਰਦੇ ਰਹੋ।

ਇਹ ਵੀ ਪੜ੍ਹੋ : ਭਗਵੰਤ ਮਾਨ ਦੇ CM ਬਣਨ ’ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਦਿੱਤੀ ਵਧਾਈ

ਦੱਸ ਦੇਈਏ ਕਿ ਕੱਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਵਜੋਤ ਸਿੱਧੂ ਨੇ ਆਪਣੇ ਅਸਤੀਫ਼ੇ ਦਾ ਜ਼ਿਕਰ ਟਵੀਟ ਕਰਦੇ ਹੋਏ ਕੀਤਾ ਸੀ। ਸੋਨੀਆ ਗਾਂਧੀ ਨੂੰ ਨਵਜੋਤ ਸਿੱਧੂ ਵਲੋਂ ਸਿਰਫ਼ ਇਕ ਲਾਈਨ ਵਿਚ ਹੀ ਆਪਣਾ ਅਸਤੀਫ਼ਾ ਲਿਖ ਕੇ ਭੇਜਿਆ ਗਿਆ ਸੀ।

ਇਹ ਵੀ ਪ਼ੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ 'ਆਪ' ਵਿਧਾਇਕ ਦੀ ਰੇਡ, ਮੁਲਜ਼ਮਾਂ ਨੂੰ ਪਈਆਂ ਭਾਜੜਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha