STF ਦੀ ਰਿਪੋਰਟ ''ਤੇ ਨਵਜੋਤ ਸਿੱਧੂ ਦਾ ਟਵੀਟ, ਅੱਜ ਹਾਈਕੋਰਟ ''ਚ ਨਸ਼ਾ ਕਾਰੋਬਾਰੀਆਂ ਬਾਰੇ ਹੋਵੇਗਾ ਖ਼ੁਲਾਸਾ

10/13/2021 10:14:17 AM

ਚੰਡੀਗੜ੍ਹ : ਪੰਜਾਬ ਦੇ 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਹੋਣ ਜਾ ਰਹੀ ਹੈ। ਇਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਮਜੀਠੀਆ ਨਾਲ ਜੁੜੀ ਬਹੁ ਕਰੋੜੀ ਡਰੱਗ ਰੈਕਟ 'ਤੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ਅੱਜ ਮਾਣਯੋਗ ਹਾਈਕੋਰਟ 'ਚ ਖੋਲ੍ਹੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਝੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ 8 ਲੋਕ ਗ੍ਰਿਫ਼ਤਾਰ, 7260 ਕੁਇੰਟਲ ਝੋਨੇ ਸਣੇ 7 ਵਾਹਨ ਜ਼ਬਤ

ਉਨ੍ਹਾਂ ਨੇ ਕਿਹਾ ਕਿ ਸਾਢੇ ਤਿੰਨ ਸਾਲਾਂ ਦੀ ਉਡੀਕ ਮਗਰੋਂ ਨਿਆਂਪਾਲਿਕਾ ਮੁੱਖ ਦੋਸ਼ੀ ਦਾ ਨਾਂ ਦੱਸੇਗੀ। ਦੱਸਣਯੋਗ ਹੈ ਕਿ ਹਾਈਕੋਰਟ ਵੱਲੋਂ ਪੰਜਾਬ ਦੇ ਡਰੱਗ ਮਾਮਲੇ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ ਨੂੰ ਪਿਛਲੀ ਸੁਣਵਾਈ ਦੌਰਾਨ ਮਨਜ਼ੂਰੀ ਦਿੱਤੀ ਗਈ ਸੀ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਨਵੰਬਰ ਮਹੀਨੇ 'ਚ ਹੋਣੀ ਸੀ, ਜੋ ਕਿ ਪਿਛਲੀ ਸੁਣਵਾਈ ਦੌਰਾਨ 13 ਅਕਤੂਬਰ ਨੂੰ ਤੈਅ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਚੰਡੀਗੜ੍ਹ' 'ਚ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ, ਲਾਈ ਗਈ ਮੁਕੰਮਲ ਪਾਬੰਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita