ਨਵਜੋਤ ਸਿੱਧੂ ''ਤੇ ਸੁਖਬੀਰ ਦਾ ਯੂ-ਟਰਨ, ਕੁਝ ਇਸ ਤਰ੍ਹਾਂ ਦਾ ਦਿੱਤਾ ਬਿਆਨ (ਵੀਡੀਓ)

06/29/2016 1:12:23 PM

ਮੋਗਾ : ਭਾਜਪਾ ਦੀ ਕੋਰ ਕਮੇਟੀ ਦਾ ਮੈਂਬਰ ਬਣੇ ਸਾਬਕਾ ਐਮ. ਪੀ. ਅਤੇ ਭਾਜਪਾ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨਾਲ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਕੋਈ ਨਾਰਾਜ਼ਗੀ ਨਹੀਂ ਹੈ। ਮੋਗਾ ਪੁੱਜੇ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ''ਤੇ ਯੂ-ਟਰਨ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸਿੱਧੂ ਨਾਲ ਬੜੇ ਸੁਖਾਵੇਂ ਸੰਬੰਧ ਹਨ ਅਤੇ ਸਿੱਧੂ ਜੋੜੇ ਨਾਲ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਮਤਭੇਦ ਨਹੀਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕੋਰ ਕਮੇਟੀ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਬੀਬੀ ਸਿੱਧੂ ਬਾਰੇ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਹਾਸੇ-ਹਾਸੇ ਵਿਚ ਗੱਲ ਟਾਲ ਦਿੱਤੀ।

Gurminder Singh

This news is Content Editor Gurminder Singh