CM ਮਾਨ ਕੋਲ ਪੁੱਜੀ ਨਵਜੋਤ ਸਿੱਧੂ ਦੀ ਫ਼ਾਈਲ, ਇਸ ਤਾਰੀਖ਼ ਨੂੰ ਆਵੇਗਾ ਰਿਹਾਅ ਹੋਣ ਸਬੰਧੀ ਫ਼ੈਸਲਾ!

01/24/2023 4:11:54 PM

ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 26 ਜਨਵਰੀ ਗਣਤੰਤਰ ਦਿਹਾੜੇ 'ਤੇ ਸੂਬੇ ਦੀਆਂ ਜੇਲ੍ਹਾਂ 'ਚੋਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਫਾਈਲ ਆਪਣੇ ਕੋਲ ਮੰਗਵਾ ਲਈ ਹੈ। ਇਨ੍ਹਾਂ ਪ੍ਰਸਤਾਵਿਤ ਰਿਹਾਅ ਕੀਤੇ ਜਾਣ ਵਾਲੇ 52 ਕੈਦੀਆਂ 'ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਫਾਈਲ ਵੀ ਸ਼ਾਮਲ ਹੈ। ਜੇਲ੍ਹ ਵਿਭਾਗ ਮੁੱਖ ਮੰਤਰੀ ਦੇ ਕੋਲ ਹੈ, ਇਸ ਲਈ ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਸਬੰਧੀ ਕੁੱਝ ਵੀ ਬੋਲਣ ਤੋਂ ਮਨ੍ਹਾਂ ਕੀਤਾ ਹੈ।

ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿੰਦੇ ਕਰਵਾਇਆ ਪ੍ਰੇਮਿਕਾ ਦਾ ਗਰਭਪਾਤ, ਰਿਸ਼ਤਾ ਜਨਤਕ ਹੋਇਆ ਤਾਂ ਵਿਆਹ ਤੋਂ ਮੁੱਕਰਿਆ

ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਕੈਦੀਆਂ ਨੂੰ ਰਿਹਾਅ ਕਰਨ ਦੇ ਮਾਮਲੇ 'ਤੇ ਆਪਣਾ ਫ਼ੈਸਲਾ ਗਣਤੰਤਰ ਦਿਹਾੜੇ ਵਾਲੇ ਦਿਨ ਦੇ ਸਕਦੇ ਹਨ, ਜਦੋਂ ਕਿ ਵਿਭਾਗ ਦੇ ਅਧਿਕਾਰੀਆਂ ਦਾ ਅਜਿਹਾ ਕਹਿਣਾ ਹੈ ਕਿ ਰਿਹਾਈ ਦੀਆਂ ਫਾਈਲਾਂ ਹੁਣ ਠੰਡੇ ਬਸਤੇ 'ਚ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਵਿਚਾਲੇ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅੱਜ ਤੋਂ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਦੂਜੇ ਪਾਸੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਕਿਆਸਰਾਈਆਂ ਵਿਚਕਾਰ ਉਨ੍ਹਾਂ ਦੇ ਹਮਾਇਤੀਆਂ ਨੇ ਸਿੱਧੂ ਦੀ ਰਿਹਾਈ ਦੀ ਉਮੀਦ 'ਚ ਉਨ੍ਹਾਂ ਦੇ ਸੁਆਗਤ ਦੀਆਂ ਤਿਆਰੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸੀ ਆਗੂ ਲਾਲ ਸਿੰਘ ਅਤੇ ਸਮਾਣਾ ਤੋਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਬਕਾਇਦਾ ਇਸ ਲਈ ਹੋਰਡਿੰਗ ਬਣਵਾ ਕੇ ਲਾ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita