ਕੇਂਦਰ ਦੇ ਖੇਤੀ ਕਾਨੂੰਨਾਂ 'ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ

11/23/2020 7:52:22 PM

ਅੰਮ੍ਰਿਤਸਰ : ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਸਗੋਂ ਇਹ ਸਾਡੇ ਵਜੂਦ ਦੀ ਨਿੱਜੀ ਲੜਾਈ ਹੈ। ਜਿਸ ਨੂੰ ਅਸੀਂ ਸਿਸਟਮ ਦੇ ਖ਼ਿਲਾਫ਼ ਲੜਨਾ ਹੈ। ਹਲਕੇ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਆਖਿਆ ਕਿ ਪਿਛਲੇ 25-30 ਸਾਲਾਂ ਤੋਂ ਪੰਜਾਬ ਨੂੰ ਢਾਹ ਲਗਾਈ ਜਾ ਰਹੀ ਹੈ ਅਤੇ ਹੁਣ ਤਾਂ ਕੇਂਦਰ ਨੇ ਸਾਡੇ ਵਜੂਦ 'ਤੇ ਸਿੱਧੀ ਸੱਟ ਮਾਰੀ ਹੈ, ਜਿਸ ਦੇ ਚੱਲਦੇ ਕੇਂਦਰ ਸਾਡਾ ਸਭ ਕੁੱਝ ਖੋਹ ਕੇ ਤਿੰਨ-ਚਾਰ ਧਨਾਢਾ ਨੂੰ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ :  ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ

ਸਿੱਧੂ ਨੇ ਕਿਹਾ ਕਿ ਮੱਸਾ ਰੰਗੜ ਅਤੇ ਅਹਿਮਦਸ਼ਾਹ ਅਬਦਾਲੀ ਨੇ ਵੀ ਪੰਜਾਬ 'ਤੇ ਚੜ੍ਹਾਈ ਕੀਤੀ ਸੀ ਅਤੇ ਉਦੋਂ ਵੀ ਪੰਜਾਬੀ ਖੜ੍ਹੇ ਰਹੇ ਸਨ, ਹੁਣ ਵੀ ਸਰਕਾਰ ਦੀ ਅੜੀ ਨਿਕਲ ਹੀ ਜਾਵੇਗੀ। ਸਿੱਧੂ ਨੇ ਕਿਹਾ ਕਿ ਕੇਂਦਰ ਨੇ ਸਾਡਾ ਜੀ. ਐੱਸ. ਟੀ. ਲੈ ਕੇ ਸਾਨੂੰ ਹੀ ਨਹੀਂ ਮੋੜਿਆ, ਉਪਰੋਂ ਅਜਿਹੇ ਕਾਨੂੰਨ ਲਗਾ ਕੇ ਸਾਡੀ ਕਿਸਾਨ ਦੀ ਖੁਦ ਮੁਖਤਿਆਰੀ ਖੋਹ ਕੇ ਤਿੰਨ-ਚਾਰ ਕਾਰਪੋਰੇਟ ਘਰਾਣਿਆਂ ਦੇ ਜੇਬ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ :  ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ 'ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਬਲੂ ਪਰਿੰਟ, ਇਕ ਰੋਡ ਮੈਪ, ਇਕ ਏਜੰਡਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਦੇਖ ਰਹੇ ਹਨ ਕਿ ਮਸਲੇ 'ਚੋਂ ਕੌਣ ਕੱਢੇਗਾ। ਸਿੱਧੂ ਨੇ ਕਿਹਾ ਕਿ ਰਾਹ ਪਾਉਣ ਵਾਲੀਆਂ ਪਾਰਟੀਆਂ ਹੁੰਦੀਆਂ ਹਨ ਅਤੇ ਕੋਈ ਵੀ ਪਾਰਟੀ ਚੰਗੀ ਮਾੜੀ ਨਹੀਂ ਸਗੋਂ ਪਾਰਟੀਆਂ ਨੂੰ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੁੰਦੇ ਹਨ।

ਇਹ ਵੀ ਪੜ੍ਹੋ :  ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਨੇ ਫੇਸਬੁੱਕ 'ਤੇ ਆਖੀ ਵੱਡੀ ਗੱਲ

Gurminder Singh

This news is Content Editor Gurminder Singh