ਸਿੱਧੂ ਨੇ ਫਿਰ ਅਕਾਲੀਆਂ ਨੂੰ ਲਿਆ ਲੰਮੇ ਹੱਥੀਂ, ਦੇਖੋ ਕਿਵੇਂ ਲਗਾਏ ਰਗੜੇ (ਵੀਡੀਓ)

05/31/2017 4:03:32 PM

ਸੰਗਰੂਰ : ਸੰਗਰੂਰ ''ਚ ਪਹੁੰਚੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਲੰਮੇ ਹੱਥੀਂ ਲਿਆ ਹੈ। ਪੰਜਾਬ ਦੇ ਮੋਢਿਆਂ ''ਤੇ ਪਏ ਕਰਜ਼ੇ ਦੇ ਬੋਝ ਦਾ ਜ਼ਿੰਮੇਵਾਰ ਬਾਦਲਾਂ ਨੂੰ ਦੱਸਦੇ ਹੋਏ ਸਿੱਧੂ ਨੇ ਕਾਂਗਰਸ ਸਰਕਾਰ ਦੇ ਬਜਟ ਉਡੀਕਣ ਦੀ ਗੱਲ ਕਹੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਸਰਕਾਰ ''ਤੇ ਵਿਭਾਗਾਂ ਦੇ ਫੰਡ ਦਾ ਪੈਸਾ ਹੜੱਪ ਕਰਨ ਦੇ ਵੀ ਦੋਸ਼ ਲਗਾਏ ਹਨ।
ਰਾਣਾ ਗੁਰਜੀਤ ਦੇ ਮਾਮਲੇ ''ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਰੇਤ ਖੱਡ ਮਾਮਲੇ ਦੀ ਨਿਰਪੱਖ ਜਾਂਚ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਨਿਰਪੱਖ ਫੈਸਲਾ ਲਿਆ ਜਾਵੇਗਾ।

Gurminder Singh

This news is Content Editor Gurminder Singh