ਬੈਂਸ ਦੀ ਤਰੀਫ ਕਰ ਕੇ ਬੁਰੇ ਫਸੇ ਸਿੱਧੂ, ਕੜਵਲ ਨੇ ਕੀਤੇ ਤਿੱਖੇ ਹਮਲੇ (ਵੀਡੀਓ)

06/19/2018 3:34:10 PM

ਲੁਧਿਆਣਾ(ਜ. ਬ.)- ਨਾਜਾਇਜ਼ ਨਿਰਮਾਣਾਂ ਅਤੇ ਨਗਰ ਨਿਗਮ ਅਫਸਰਾਂ 'ਤੇ ਐਕਸ਼ਨ ਨੂੰ ਲੈ ਕੇ ਕਾਂਗਰਸ ਵਿਚ ਹੋ ਰਹੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੇ ਵਿਰੋਧਤਾ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਹੈ ਕਿ ਉਨ੍ਹਾਂ ਵਿਧਾਇਕ ਸਿਮਰਜੀਤ ਬੈਂਸ ਦੀ ਤਰੀਫ ਕਰ ਕੇ ਨਵਾਂ ਵਿਵਾਦ ਮੁੱਲ ਲੈ ਲਿਆ ਹੈ, ਜਿਸ ਦੇ ਤਹਿਤ ਕਾਂਗਰਸ ਦੇ ਹਲਕਾ ਆਤਮ ਨਗਰ ਤੋਂ ਇੰਚਾਰਜ ਕਮਲਜੀਤ ਕੜਵਲ ਨੇ ਸਿੱਧੂ 'ਤੇ ਤਿੱਖੇ ਹਮਲੇ ਕੀਤੇ ਹਨ। ਇਹ ਮਾਮਲਾ ਬੈਂਸ ਵਲੋਂ ਵੇਰਕਾਂ ਮਿਲਕ ਪਲਾਂਟ 'ਚ ਕੀਤੇ ਸਟਿੰਗ ਨੂੰ ਲੈ ਕੇ ਉਨ੍ਹਾਂ ਖਿਲਾਫ ਪੁਲਸ ਕੇਸ ਦਰਜ ਹੋਣ ਨਾਲ ਜੁੜਿਆ ਹੈ। ਇਸ ਨੂੰ ਲੈ ਕੇ ਪਿਛਲੇ ਦਿਨੀਂ ਸਿੱਧੂ ਤੋਂ ਮੀਡੀਆਂ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਨਾਜਾਇਜ਼ ਨਿਰਮਾਣਾਂ 'ਤੇ ਕਾਰਵਾਈ ਕਰਦੇ ਹੋ ਤਾਂ ਵਾਹ-ਵਾਹੀ ਹੋ ਰਹੀ ਹੈ, ਜਦੋਂ ਕਿ ਬੈਂਸ ਦੇ ਛਾਪੇ ਤੋਂ ਬਾਅਦ ਉਨ੍ਹਾਂ 'ਤੇ ਪਰਚਾ ਦਰਜ ਹੋ ਗਿਆ ਹੈ। ਇਸ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਪਹਿਲਾਂ ਤਾਂ ਸਿੱਧੂ ਨੇ ਸਰਕਾਰ ਦੇ ਅੰਦਰ-ਬਾਹਰ ਹੋਣ ਦਾ ਫਰਕ ਦੱਸਿਆ ਪਰ ਨਾਲ ਹੀ ਬੈਂਸ ਦੇ ਈਮਾਨਦਾਰ ਹੋਣ ਦਾ ਸਰਟੀਫਿਕੇਟ ਦਿੰਦੇ ਹੋ ਦੋ ਵਾਰ ਜਿੱਤ ਕਾਰਨ ਉਸ ਦਾ ਇਲਾਕੇ ਵਿਚ ਮਾਣ-ਸਤਕਾਰ ਹੋਣ ਦੀ ਵੀ ਸਿੱਧੂ ਨੇ ਖੁਲੇਆਮ ਗੱਲ ਕਹਿ ਦਿੱਤੀ। ਜਿਸ ਨੂੰ ਲੈ ਕੇ ਕੜਵਲ ਨੇ ਸਿੱਧੂ 'ਤੇ ਜੰਮ ਕੇ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸ਼ਾਇਦ ਇਹ ਯਾਦ ਨਹੀਂ ਨਹੀਂ ਕਿ ਬੈਂਸ ਵਲੋਂ ਕਿਸ ਤਰ੍ਹਾਂ ਰੋਜ਼ਾਨਾ ਕਾਂਗਰਸ ਪਾਰਟੀ ਤੇ ਸੀ.ਐੱਮ.  ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਸਿਟੀ ਸੈਂਟਰ ਘਪਲਾ ਮਾਮਲੇ ਵਿਚ ਕੈਪਟਨ ਅਮਰਿੰਦਰ ਖਿਲਾਫ ਪਟੀਸ਼ਨ ਲਾਈ ਹੋਈ ਹੈ। ਇਸ ਨਾਲ ਸਿੱਧੂ ਵਲੋਂ ਕੈਪਟਨ ਦੀ ਅੰਦਰਖਾਤੇ ਕੀਤੀ ਜਾ ਰਹੀ ਵਿਰੋਧਤਾ ਜੱਗ ਜ਼ਾਹਿਰ ਹੋ ਗਈ ਹੈ। ਕਿਉਂਕਿ ਉਹ ਇਕ ਦਿਨ ਸੀ. ਐੈੱਮ. ਬਣਨ ਦਾ ਖਵਾਬ ਦੇਖਦੇ ਹੋਏ ਬੈਂਸ ਨੂੰ ਨਾਲ ਰੱਖਣਾ ਚਾਹੁੰਦੇ ਹਨ। ਕੜਵਲ ਨੇ ਕਿਹਾ ਕਿ ਸਿੱਧੂ ਦੀ ਬੈਂਸ ਨਾਲ ਪਹਿਚਾਣ ਸਿਰਫ ਡੇਢ ਸਾਲ ਪੁਰਾਣੀ ਹੈ, ਹੋਰ ਉਹ ਉਸ ਬਾਰੇ ਕੁੱਝ ਨਹੀਂ ਜਾਣਦੇ। ਕੜਵਲ ਨੇ ਕਿਹਾ ਕਿ ਬੈਂਸ ਦੇ ਪੁਰਾਣੇ ਸਾਥੀ ਰਹੇ ਹਨ, ਜੇਕਰ ਉਨ੍ਹਾਂ ਦੀ ਮੰਗ 'ਤੇ ਸਿੱਧੂ ਵਲੋਂ ਬੈਂਸ ਦੇ ਘਰ ਤੇ ਫੈਕਟਰੀ ਦੀ ਮਲਕੀਅਤ ਅਤੇ ਬਿਜਲੀ ਬਿੱਲਾਂ ਦੀ ਜਾਂਚ ਹੀ ਕਰਵਾ ਲੈਣ ਤਾਂ ਪੂਰੀ ਅਸਲੀਅਤ ਸਾਹਮਣੇ ਆ ਜਾਵੇਗੀ। ਕੜਵਲ ਨੇ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਸੀ. ਐੱਮ. ਤੇ ਹਾਈ ਕਮਾਨ ਨੂੰ ਮਿਲਣ ਦੀ ਗੱਲ ਕਹੀ ਹੈ।