ਨਵਜੋਤ ਸਿੱਧੂ ਦੀ ਆਮਦ ਹਲਕੇ ਦੇ ਸਮੁੱਚੇ ਵਿਕਾਸ ਕਾਰਜਾਂ ਨੂੰ ਹੋਰ ਬਲ ਦੇਵੇਗੀ : ਵਿਧਾਇਕ ਜ਼ੀਰਾ

03/02/2018 3:58:31 AM

ਜ਼ੀਰਾ(ਅਕਾਲੀਆਂਵਾਲਾ)-ਸਰਕਾਰਾਂ ਵਿਭਾਗ ਮੰਤਰੀ ਨਵਜੋਤ ਸਿੰਘ ਸਿੱਧੂ 5 ਮਾਰਚ ਨੂੰ ਜ਼ੀਰਾ ਪਹੁੰਚ ਰਹੇ ਹਨ, ਜਿਸ ਦੌਰਾਨ ਉਹ ਜ਼ੀਰਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਅਨਾਜ ਮੰਡੀ ਜ਼ੀਰਾ ਵਿਖੇ ਹੋਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ। ਸ. ਸਿੱਧੂ ਦੀ ਜ਼ੀਰਾ ਆਮਦ ਨੂੰ ਲੈ ਕੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਤਿਆਰੀਆਂ ਸਬੰਧੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮਹਿੰਦਰਜੀਤ ਸਿੰਘ ਚੇਅਰਮੈਨ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਸੱਤਪਾਲ ਨਰੂਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਰਾਜੇਸ਼ ਢੰਡ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਡਾ. ਰਸ਼ਪਾਲ ਸਿੰਘ ਬਲਾਕ ਪ੍ਰਧਾਨ ਕਾਂਗਰਸ, ਕੁਲਬੀਰ ਸਿੰਘ ਟਿੰਮੀ, ਹਰਪ੍ਰੀਤ ਸਿੰਘ ਨੋਨੂੰ, ਅਸ਼ੋਕ ਕਥੂਰੀਆ ਬਲਾਕ ਪ੍ਰਧਾਨ ਕਾਂਗਰਸ ਸ਼ਹਿਰੀ, ਡਾ. ਬਲਵਿੰਦਰ ਸਿੰਘ ਬੁੱਟਰਾ, ਰੋਮੀ ਚੋਪੜਾ, ਬੰਟੀ ਸੇਠੀ, ਸੰਜੀਵ ਨਾਰੰਗ ਸੁਖਮਨੀ ਹਸਪਤਾਲ ਵਾਲੇ, ਕੁਲਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ। ਜ਼ੀਰਾ ਨੇ ਅੱਗੇ ਕਿਹਾ ਕਿ ਜ਼ੀਰਾ ਆਮਦ ਦੌਰਾਨ ਨਵਜੋਤ ਸਿੰਘ ਸਿੱਧੂ ਮੋਤੀ ਬਾਗ ਜ਼ੀਰਾ ਦਾ ਉਦਘਾਟਨ ਕਰਨਗੇ। ਸਿੱਧੂ ਦੀ ਜ਼ੀਰਾ ਆਮਦ ਹਲਕੇ ਦੇ ਸਮੁੱਚੇ ਵਿਕਾਸ ਕਾਰਜਾਂ ਨੂੰ ਹੋਰ ਬਲ ਦੇਵੇਗੀ। ਇਸ ਨਾਲ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਵਿਚ ਹੋਰ ਕ੍ਰਾਂਤੀ ਆਵੇਗੀ। ਵਰਕਰਾਂ ਵਿਚ ਉਨ੍ਹਾਂ ਦੀ ਆਮਦ ਲਈ ਪੂਰਾ ਜਜ਼ਬਾ ਦਿਖਾਇਆ ਜਾ ਰਿਹਾ ਹੈ। ਸ. ਸਿੱਧੂ ਭਗਤ ਦੁਨੀ ਚੰਦ ਦੀ ਯਾਦ ਵਿਚ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਕਰਵਾਏ ਜਾ ਰਹੇ ਸਾਲਾਨਾ ਖ਼ੇਡ ਮੇਲੇ 'ਚ ਪਹੁੰਚ ਕੇ ਖਿਡਾਰੀਆਂ ਨੂੰ ਵੀ ਸਨਮਾਨਤ ਕਰਨਗੇ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੈਬਨਿਟ ਮੰਤਰੀ ਸਿੱਧੂ ਦੇ ਵਿਚਾਰ ਸੁਣਨ ਲਈ ਦਾਣਾ ਮੰਡੀ ਜ਼ੀਰਾ ਵਿਖੇ ਸਵੇਰੇ 11 ਵਜੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ।