ਨਵਜੋਤ ਸਿੱਧੂ ਦਾ ਟੁੱਟੀਆਂ ਸੜਕਾਂ ''ਤੇ ਵਾਰ, ਜਾਣੋ ਕੀ ਬੋਲੇ

01/11/2018 1:17:42 PM

ਮੋਹਾਲੀ : ਪੰਜਾਬ ਸਰਕਾਰ ਦੀ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਜਦੋਂ ਚੱਪੜਚਿੜੀ 'ਚ ਫਤਿਹ ਬੁਰਜ ਦੇਖਣ ਪੁੱਜੇ ਤਾਂ ਉਨ੍ਹਾਂ ਨੂੰ ਟੁੱਟੀਆਂ ਹੋਈਆਂ ਸੜਕਾਂ 'ਤੇ ਬੜਾ ਗੁੱਸਾ ਆਇਆ ਅਤੇ ਉਹ ਬੋਲੇ ਕਿ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੈ ਕਿ ਖੱਡਿਆਂ 'ਚ ਬਣੀ ਸੜਕ 'ਤੇ ਕਾਰ ਚੱਲ ਰਹੀ ਹੈ। ਅਜਿਹੀ ਸੜਕ 'ਤੇ ਲੋਕ ਕਿੰਝ ਸਫਰ ਕਰਦੇ ਹੋਣਗੇ। ਫਤਿਹ ਬੁਰਜ਼ ਦੇਖਣ ਨੂੰ ਬਾਅਦ ਨਵਜੋਤ ਸਿੰਘ ਫਿਰ ਉਸੇ ਉਬੜ-ਖਾਬੜ ਸੜਕ ਤੋਂ ਹੁੰਦੇ ਹੋਏ ਵਾਪਸ ਚੰਡੀਗੜ੍ਹ ਵੱਲ ਚਲੇ ਗਏ। ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨਾਲ ਫਤਿਹ ਬੁਰਜ਼ ਵੱਲ ਜਾਂਦੇ ਸਮੇਂ ਨਵਜੋਤ ਸਿੱਧੂ ਰਸਤੇ 'ਚ ਖਸਤਾਹਾਲ ਸੜਕ 'ਤੇ ਉਤਰ ਆਏ। ਉਨ੍ਹਾਂ ਨੇ ਸੜਕ ਦੀ ਹਾਲਤ ਦੇਖ ਕੇ ਕਾਫੀ ਹੈਰਾਨੀ ਜ਼ਾਹਰ ਕੀਤੀ। ਇਸ ਤੋਂ ਬਾਅਦ ਉਹ ਕਾਫੀ ਦੂਰ ਤੱਕ ਸੜਕ 'ਤੇ ਪੈਦਲ ਹੀ ਚੱਲਦੇ ਰਹੇ। ਵਿਧਾਇਕ ਸਿੱਧੂ ਨੇ ਇਸ ਸੜਕ ਨੂੰ ਬਉਣ ਲਈ ਉਨ੍ਹਾਂ ਕੋਲੋਂ 10 ਲੱਖ ਰੁਪਏ ਮੰਗੇ ਪਰ ਸਿੱਧੂ ਨੇ ਸੜਕ ਦੀ ਹਾਲਤ ਦੇਖਣ ਤੋਂ ਬਾਅਦ 24 ਲੱਖ ਦੀ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਸੜਕ ਦੇ ਨਾਲ-ਨਾਲ ਫਤਿਹ ਬੁਰਜ਼ ਕੈਂਪਸ 'ਚ ਕੈਫੇਟੇਰੀਆ ਵੀ ਬਣਾਇਆ ਜਾਵੇ, ਤਾਂ ਜੋ ਇਸ ਬੁਰਜ਼ ਨੂੰ ਦੇਖਣ ਆਉਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।