ਨਵਜੋਤ ਸਿੱਧੂ ਲਈ ਮੁਸੀਬਤ ਬਣਿਆ ''ਕਾਲਾ ਤਿੱਤਰ'', ਰਿਪੋਰਟ ਤਲਬ

12/17/2018 3:43:21 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਤੋਂ ਲਿਆਂਦਾ ਗਿਆ 'ਕਾਲਾ ਤਿੱਤਰ' ਉਨ੍ਹਾਂ ਲਈ ਇਕ ਹੋਰ ਮੁਸੀਬਤ ਬਣ ਗਿਆ ਹੈ। ਅਸਲ 'ਚ 'ਐਨੀਮਲ ਵੈਲਫੇਅਰ ਬੋਰਡ' ਨੇ ਇਸ ਸਬੰਧੀ 3 ਦਿਨਾਂ ਅੰਦਰ ਰਿਪੋਰਟ ਤਲਬ ਕੀਤੀ ਹੈ। ਬੋਰਡ ਨੇ ਪੁੱਛਿਆ ਹੈ ਕਿਜੰਗਲਾਤ ਵਿਭਾਗ ਦੇ ਡੀ. ਜੀ., ਦਿੱਲੀ ਦੇ ਸਪੈਸ਼ਲ ਸਕੱਤਰ, ਜੰਗਲਾਤ ਵਿਭਾਗ ਦੇ ਏ. ਡੀ. ਜੀ. ਅਤੇ ਚੰਡੀਗੜ੍ਹ ਦੇ ਚੀਫ ਵਾਈਲਡ ਲਾਈਫ ਲਾਈਨ ਵਾਰਡ ਨੇ 'ਪਸ਼ੂ ਕਰੂਰਤਾ ਰੋਕਥਾਮ ਐਕਟ' ਤਹਿਤ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ?
ਕੈਪਟਨ ਨੇ ਨਹੀਂ ਕਬੂਲਿਆ ਸੀ ਤੋਹਫਾ
ਬੀਤੇ ਬੁੱਧਵਾਰ ਜਦੋਂ ਨਵਜੋਤ ਸਿੱਧੂ ਇਹ ਕਾਲਾ ਤਿੱਤਰ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਪੁੱਜੇ ਸਨ ਤਾਂ ਕੈਪਟਨ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਨੇ ਕਿਹਾ ਕਿ ਬਿਨਾਂ ਜੰਗਲਾਤ ਵਿਭਾਗ ਦੀ ਇਜਾਜ਼ਤ ਦੇ ਉਹ ਇਸ ਸੌਗਾਤ ਨੂੰ ਕਬੂਲ ਨਹੀਂ ਕਰ ਸਕਦੇ। ਖੁਦ ਸਿੱਧੂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਮੁੱਖ ਮੰਤਰੀ ਨੇ ਕਾਲਾ ਤਿੱਤਰ ਦੀ ਟਰਾਫੀ ਨੂੰ ਕਬੂਲ ਨਹੀਂ ਕੀਤਾ। ਬੋਰਡ ਦੇ ਵਾਲੰਟੀਅਰ ਸੰਦੀਪ ਜੈਨ ਨੇ ਇਸ ਨੂੰ 'ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ-1972' ਦਾ ਉਲੰਘਣ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਖਬਾਰਾਂ ਤੋਂ ਪਤਾ ਲੱਗਿਆ ਕਿ ਸਿੱਧੂ ਪਾਕਿਸਤਾਨ ਤੋਂ ਇਕ ਕਾਲਾ ਤਿੱਤਰ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਗੈਰ ਕਾਨੂਨੀ ਹੈ ਕਿ ਕਿਸੇ ਵੀ ਪੰਛੀ ਜਾਂ ਜਾਨਵਰ ਜਾਂ ਉਸ ਦੇ ਸਰੀਰ ਦੇ ਅੰਗ ਨੂੰ ਬਿਨਾਂ ਇਜਾਜ਼ਤ ਦੇ ਰੱਖਿਆ ਜਾਵੇ। ਭਾਰਤ 'ਚ 'ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ-1972' ਤਹਿਤ ਸ਼ਿਕਾਰ ਕਰਨ ਤੋਂ ਮਨਾਹੀ ਹੈ ਹੀ, ਇਸ ਦੇ ਨਾਲ ਹੀ ਖਲ, ਬਾਲ, ਨੂੰਹ ਵੀ ਬਿਨ੍ਹਾਂ ਮਨਜ਼ੂਰੀ ਦੇ ਘਰ 'ਚ ਰੱਖਣਾ ਗੈਰ ਕਾਨੂੰਨੀ ਮੰਨਿਆ ਗਿਆ ਹੈ।

Babita

This news is Content Editor Babita